18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

800 ਪਰੈਗਾਬਲਿਨ ਕੈਪਸੂਲ ਸਣੇ ਵਿਅਕਤੀ ਕਾਬੂ, ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 03-09-2025
ਜਲਾਲਾਬਾਦ, 2 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਅਮੀਰ ਖ਼ਾਸ ਦੀ ਪੁਲਿਸ ਵਲੋਂ 800 ਪਰੈਗਾਬਲਿਨ ਕੈਪਸੂਲ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਥਾਣਾ ਅਮੀਰ ਖ਼ਾਸ ਦੇ ਇਲਾਕੇ ਵਿਚ ਗਸ਼ਤ ਦੌਰਾਨ ਮੌਜੂਦ ਸੀ ਤਾਂ ਇਕ ਸ਼ਿਕਾਇਤ ਨੰਬਰ 52426 ਸੇਫ਼ ਪੰਜਾਬ ਪੋਰਟਲ ਦੇ ਸਬੰਧ ਵਿਚ ਦਲੀਪ ਸਿੰਘ ਉਰਫ਼ ਗੁਰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਢਾਣੀ ਥਾਰਾ ਸਿੰਘ ਵਾਲਾ ਦੇ ਘਰ ਰੇਡ ਕੀਤਾ ਗਿਆ ਅਤੇ ਉਸ ਦੇ ਘਰ ਦੇ ਅੰਦਰੋਂ ਇਕ ਕਾਲੇ ਰੰਗ ਦਾ ਮੋਮੀ ਲਿਫ਼ਾਫ਼ਾ ਫੜ ਕੇ ਬਾਹਰ ਨੂੰ ਆ ਰਿਹਾ ਸੀ, ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 80 ਪੱਤੇ ਪਰੈਗਾਬਲਿਨ ਕੁਲ 800 ਕੈਪਸੂਲ ਬਰਾਮਦ ਹੋਏ | ਜਿਸ ਤੇ ਥਾਣਾ ਅਮੀਰ ਖ਼ਾਸ ਵਿਖੇ ਧਾਰਾ 223 ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਰਾਹਤ ਕੈਂਪਾਂ 'ਚ ਆਏ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਲੋੜਵੰਦ ਲੋਕਾਂ ਨੂੰ 6196 ਰਾਸ਼ਨ ਕਿੱਟਾਂ ਵੰਡੀਆਂ, 3278 ਬੈਗ ਕੈਟਲ ਫੀਡ ਤਕਸੀਮ-ਡੀ.ਸੀ.ਅਮਰਪ੍ਰੀਤ ਕੌਰ ਸੰਧੂ
Ad Position 24