17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੰਤ ਬਾਬਾ ਸੁਖਦੇਵ ਸਿੰਘ ਰੂਮੀ ਵਾਲਿਆਂ ਵਲੋਂ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ

Ad Position 21
No active advertisement
ਅਜੀਤ ਡੈਸਕ 04-09-2025
ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ)-ਸੰਤ ਬਾਬਾ ਸੁਖਦੇਵ ਸਿੰਘ ਰੂਮੀ ਵਾਲਿਆਂ ਵਲੋਂ ਫ਼ਾਜ਼ਿਲਕਾ ਵਿਖੇ ਲੰਗਰ ਲਗਾਉਣ ਲਈ ਆ ਰਹੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਥੇ ਕਾਂਵਾਂ ਵਾਲੇ ਬੰਨ੍ਹ 'ਤੇ ਬਹੁਤ ਜ਼ਿਆਦਾ ਪਾਣੀ ਹੈ ਤੇ ਬੰਨ੍ਹ ਕਮਜ਼ੋਰ ਹੋ ਰਿਹਾ ਹੈ | ਇਸ ਨੂੰ ਪ੍ਰਸ਼ਾਸਨ ਵਲੋਂ ਲਗਾਤਾਰ ਰਿਪੇਅਰ ਕੀਤਾ ਜਾ ਰਿਹਾ ਹੈ | ਜੇਕਰ ਇਸ ਬੰਨ੍ਹ 'ਤੇ ਭੀੜ ਵਧੇਗੀ ਤਾਂ ਇਸ ਬੰਨ੍ਹ ਦੇ ਟੁੱਟਣ ਦਾ ਖ਼ਤਰਾ ਹੈ | ਇਸ ਤੋਂ ਬਿਨਾਂ ਬੰਨ੍ਹ ਵਾਲੇ ਪਾਸੇ ਨੂੰ ਆਉਣ ਵਾਲੀ ਇੱਕੋ ਇੱਕ ਸੜਕ ਬਹੁਤ ਤੰਗ ਹੈ ਤੇ ਜੇਕਰ ਇੱਥੇ ਲੰਗਰ ਵਾਲੀ ਟਰੈਕਟਰ ਟਰਾਲੀਆਂ ਹੋਰ ਆ ਗਏ ਤਾਂ ਬੰਨ੍ਹ ਤੱਕ ਮਿੱਟੀ ਭੇਜਣ ਦਾ ਕੰਮ ਰੁਕ ਜਾਵੇਗਾ ਤੇ ਬੰਨ੍ਹ ਟੁੱਟਣ ਦਾ ਖ਼ਤਰਾ ਹੋਰ ਵੱਧ ਜਾਵੇਗਾ | ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਹੜ੍ਹ ਹੋਰ ਕਈ ਪਿੰਡਾਂ ਤੱਕ ਫੈਲ ਜਾਵੇਗਾ | ਇਸ ਲਈ ਸੰਗਤਾਂਨੂੰ ਅਪੀਲ ਹੈ ਕਿ ਕਾਂਵਾਂ ਵਾਲੀ ਪੱਤਣ ਵਾਲੀ ਰੋਡ 'ਤੇ ਬੰਨ੍ਹ ਦੇ ਉੱਪਰ ਲੰਗਰ ਨਾ ਲਗਾਏ ਜਾਣ ਅਤੇ ਇਹ ਲੰਗਰ ਉਸ ਤੋਂ ਪਿੱਛੇ ਕਿਸੇ ਅਜਿਹੀ ਥਾਂ 'ਤੇ ਲਗਾਏ ਜਾਣ ਜਿਸ ਨਾਲ ਆਵਾਜਾਈ ਵਿਚ ਰੁਕਾਵਟ ਨਾ ਹੋਵੇ ਤੇ ਬੰਨ੍ਹ ਤੱਕ ਮਿੱਟੀ ਭੇਜਣ ਵਿਚ ਦੇਰੀ ਨਾ ਹੋਵੇ | ਉਨ੍ਹਾਂ ਨੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਹ ਲੰਗਰ ਉਸ ਸਥਾਨ 'ਤੇ ਲਗਾਏ ਜਾਣ ਜਿੱਥੇ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੋਵੇ ਤਾਂ ਜੋ ਇਸ ਨਾਲ ਰਾਹਤ ਕਾਰਜਾਂ ਵਿਚ ਰੁਕਾਵਟ ਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਕੰਵਲ ਕਾਲੜਾ ਨੇ ਸਹਿ ਇੰਚਾਰਜ ਡਾਲਵੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਹਰੀਕੇ ਹੈੱਡ ਵਰਕਸ ਤੋਂ 3 ਲੱਖ 30 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਹਾਲਾਤ ਬਣੇ ਗੰਭੀਰ
Ad Position 24