17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

2027 ਦੀਆਂ ਚੋਣਾਂ ਦੀ ਜਿੱਤ ਦਾ ਕੇਂਦਰ ਬਣੇਗੀ ਹਲਕਾ ਬੱਲੂਆਣਾ ਦੀ ਜਿੱਤ- ਘੁੜਿਆਣਾ

Ad Position 21
No active advertisement
ਅਜੀਤ ਡੈਸਕ 04-09-2025
ਬੱਲੂਆਣਾ, 3 ਸਤੰਬਰ (ਜਸਮੇਲ ਸਿੰਘ ਢਿੱਲੋਂ)-1997 ਤੋਂ ਅੱਜ ਤੱਕ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਸੇ ਪਾਰਟੀ ਦੀ ਜਿੱਤ ਹੋਈ ਹੈ ਜਿਹੜੀ ਪਾਰਟੀ ਨੇ ਬੱਲੂਆਣਾ ਹਲਕੇ ਦੀ ਸੀਟ ਜਿੱਤੀ ਹੈ ਤੇ 2027 ਵਿਚ ਵੀ ਉਸੇ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ ਜਿਹੜੀ ਪਾਰਟੀ ਹਲਕਾ ਬੱਲੂਆਣਾ ਦੀ ਸੀਟ 'ਤੇ ਜਿੱਤ ਪ੍ਰਾਪਤ ਕਰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਤੇਜ ਸਿੰਘ ਘੁੜਿਆਣਾ ਨੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੱਲੂਆਣਾ ਸੀਟ ਤੋਂ ਓਹੀ ਉਮੀਦਵਾਰ ਉਤਾਰਿਆ ਜਾਵੇ ਜੋ ਮਜ਼ਬੂਤ ਹੋਵੇ ਤੇ ਜਿੱਤ ਪ੍ਰਾਪਤ ਕਰੇ | ਉਨ੍ਹਾਂ ਦੱਸਿਆ ਕਿ 1997 ਵਿਚ ਹਲਕੇ ਅੰਦਰ ਅਕਾਲੀ ਦਲ ਦੀ ਜਿੱਤ ਹੋਈ 'ਤੇ ਸਰਕਾਰ ਅਕਾਲੀ ਦਲ ਦੀ ਬਣੀ | 2002 ਦੀਆਂ ਚੋਣਾਂ 'ਚ ਬੱਲੂਆਣਾ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਹੋਈ ਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ | 2007 ਅਤੇ 2012 ਵਿਚ ਹਲਕੇ ਅੰਦਰ ਅਕਾਲੀ ਦਲ ਦੀ ਜਿੱਤ ਹੋਈ ਅਤੇ ਅਕਾਲੀ ਦਲ ਦੀ ਸਰਕਾਰ ਬਣੀ ਹੈ | 2017 ਵਿਚ ਇਸ ਹਲਕੇ ਤੋਂ ਕਾਂਗਰਸ ਦੀ ਜਿੱਤ ਹੋਈ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ | ਇਸੇ ਤਰ੍ਹਾਂ 2022 ਵਿਚ ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ | ਗੁਰਤੇਜ ਸਿੰਘ ਘੁੜਿਆਣਾ ਨੇ ਹਲਕੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ 2027 ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣ |
Ad Position 22
No active advertisement
ਪਿਛਲੀ ਖ਼ਬਰ ਕੀਰਤੀ ਮਿੱਢਾ ਨੇ ਅੰਤਰਰਾਜੀ ਕਰਾਟੇ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਕਾਰਨ ਬਣੀ ਸਥਿਤੀ ਲਈ ਪੰਜਾਬ ਤੇ ਕੇਂਦਰ ਸਰਕਾਰ ਬਰਾਬਰ ਜ਼ਿੰਮੇਵਾਰ : ਸੰਧੂ
Ad Position 24