17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੀਰਤੀ ਮਿੱਢਾ ਨੇ ਅੰਤਰਰਾਜੀ ਕਰਾਟੇ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 04-09-2025
ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)- ਸਥਾਨਕ ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਕੀਰਤੀ ਮਿੱਢਾ ਨੇ ਅੰਤਰਰਾਜੀ ਕਰਾਟੇ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਅਧਿਆਪਕ ਅਮਿੱਤ ਬਤਰਾ ਨੇ ਦੱਸਿਆ ਕਿ ਇਹ ਤੀਜਾ ਅੰਤਰਰਾਜੀ ਗੋਜੂ ਰਿਯੂ ਕਰਾਟੇ ਮੁਕਾਬਲਾ ਸੀ | ਇਹ ਮੁਕਾਬਲਾ ਮਲੋਟ ਦੇ ਐਡਵਰਡ ਗੰਜ ਗੈੱਸਟ ਹਾਊਸ ਵਿਖੇ ਕਰਵਾਇਆ ਗਿਆ ਸੀ | ਇਸ ਮੁਕਾਬਲੇ ਦੇ ਪ੍ਰਬੰਧਕ ਸ਼ਿਹਾਨ ਗੁਰਮੀਤ ਸਿੰਘ ਸਨ | ਕੀਰਤੀ ਨੇ ਅੰਡਰ 19 ਵਰਗ ਵਿਚ ਇਹ ਸੋਨ ਤਗਮਾ ਜਿੱਤਿਆ | ਇਸ ਮੌਕੇ ਪ੍ਰਬੰਧਕਾਂ ਵਲ਼ੋਂ ਉਸ ਨੂੰ ਸਨਮਾਨਿਤ ਕੀਤਾ ਗਿਆ | ਇਹ ਵਿਦਿਆਰਥਣ ਇਕ ਦਿਵਿਆਂਗ ਵਿਦਿਆਰਥਣ ਹੈ, ਨਾ ਤਾਂ ਉਹ ਸੁਣ ਸਕਦੀ ਹੈ ਤੇ ਨਾ ਹੀ ਉਹ ਬੋਲ ਸਕਦੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਵਿਦਿਆਰਥਣ ਨੇ ਕਰਾਟੇ ਮੁਕਾਬਲਿਆਂ ਵਿਚ ਕਈ ਪੁਰਸਕਾਰ ਜਿੱਤੇ ਹਨ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਸ਼੍ਰੀਮਤੀ ਸੁਨੀਤਾ ਬਿਲੰਦੀ ਨੇ ਕੀਰਤੀ ਨੂੰ ਇਸ ਸਫਲਤਾ 'ਤੇ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰੀਕ੍ਰੀਏਸ਼ਨ ਕਲੱਬ ਨੇ ਹੜ੍ਹ ਪੀੜਤਾਂ ਲਈ ਪੀਣ ਵਾਲੇ ਪਾਣੀ ਦੇ 2500 ਕਰੇਟ ਕਰਵਾਏ ਉਪਲਬਧ ਅਗਲੀ ਖ਼ਬਰ 2027 ਦੀਆਂ ਚੋਣਾਂ ਦੀ ਜਿੱਤ ਦਾ ਕੇਂਦਰ ਬਣੇਗੀ ਹਲਕਾ ਬੱਲੂਆਣਾ ਦੀ ਜਿੱਤ- ਘੁੜਿਆਣਾ
Ad Position 24