ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਯੂਥ ਕਾਂਗਰਸ ਵਲੋਂ ਵੋਟ ਚੋਰੀ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤਹਿਤ ਅਬੋਹਰ ਦੀ ਅਰੋੜਵੰਸ਼ ਧਰਮਸ਼ਾਲਾ ਵਿਖੇ ਬੱਲੂਆਣਾ ਯੂਥ ਕਾਂਗਰਸ ਦੇ ਪ੍ਰਧਾਨ ਦੀਪ ਬਰਾੜ ਦੀ ਅਗਵਾਈ ਹੇਠ ਯੂਥ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿਚ ਬੱਲੂਆਣਾ ਹਲਕੇ ਦੇ ਯੂਥ ਕਾਂਗਰਸ ਵਰਕਰਾਂ ਨੂੰ ਰਾਹੁਲ ਗਾਂਧੀ ਵਲੋਂ ਨਸ਼ਰ ਕੀਤੇ ਵੋਟ ਚੋਰੀ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਲੂਆਣਾ ਯੂਥ ਕਾਂਗਰਸ ਦੇ ਪ੍ਰਧਾਨ ਦੀਪ ਬਰਾੜ ਨੇ ਦੱਸਿਆ ਕਿ ਮੀਟਿੰਗ ਦੌਰਾਨ ਯੂਥ ਕਾਂਗਰਸ ਦੇ ਸਮੂਹ ਵਰਕਰਾਂ ਨੂੰ ਵੋਟ ਚੋਰੀ ਮੁਹਿੰਮ ਸੰਬੰਧੀ ਜਾਗਰੂਕਤਾ ਲਿਆਉਣ ਲਈ ਲਾਮਬੰਦ ਕੀਤਾ ਗਿਆ ਹੈ | ਇਸ ਦੇ ਨਾਲ ਹੀ ਯੂਥ ਵਰਕਰਾਂ ਦੇ ਨਾਲ ਅਹਿਮ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਹੁਣ ਯੂਥ ਕਾਂਗਰਸ ਦੇ ਵਰਕਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਰਾਹੁਲ ਗਾਂਧੀ ਵਲੋਂ ਚਲਾਈ ਮੁਹਿੰਮ ਨੂੰ ਕਾਮਯਾਬ ਬਣਾਉਣ ਤੇ ਬਲਾਕ ਤੇ ਬੂਥ ਪੱਧਰ ਤੱਕ ਵੋਟ ਚੋਰੀ ਸੰਬੰਧੀ ਆਮ ਜਨਤਾ ਵਿਚ ਜਾਗਰੂਕਤਾ ਲਿਆਉਣ | ਉਨ੍ਹਾਂ ਦੱਸਿਆ ਕਿ ਬੂਥ ਪੱਧਰ 'ਤੇ ਵਰਕਰਾਂ ਨੂੰ ਜਾਂਚ ਪੜਤਾਲ ਲਈ ਵੋਟਰ ਸੂਚੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਮੀਟਿੰਗ ਵਿਚ ਰਾਜਾ ਬਰਾੜ ਕੁੰਡਲ ਸਾਬਕਾ ਬਲਾਕ ਪ੍ਰਧਾਨ, ਅਮਿੱਤ ਭਾਦੂ, ਰਮਨ ਘੱਲੂ, ਖ਼ੁਸ ਨੰਬਰਦਾਰ, ਮੀਤ ਪ੍ਰਧਾਨ ਸੰਦੀਪ ਕੰਬੋਜ, ਯੋਗੇਸ਼ ਸਹਾਰਨ, ਜਗਜੀਤ ਬੁਰਜਾਂ, ਰਾਜ ਧਾਲੀਵਾਲ, ਟੀਨੂੰ ਵਰਮਾ, ਰਮਨ ਸਰਪੰਚ, ਜਗਬੀਰ ਔਲਖ, ਨਵੀਨ ਬਿਸ਼ਨੋਈ, ਸਾਹਿਲ ਬਿਸ਼ਨੋਈ, ਅਮਨਦੀਪ ਗਿੱਲ, ਰਵੀ ਆਲਮਗੜ੍ਹ, ਜੱਸੀ ਆਜਮਵਾਲਾ, ਪਵਨ ਸ਼ਰਮਾ, ਦਵਿੰਦਰ ਸੰਧੂ ਆਦਿ ਹਾਜ਼ਰ ਸਨ |