ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਪੁਲਿਸ ਨੇ ਪ੍ਰੈਗਾਬਲੀਨ ਕੈਪਸੂਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰਾਜ ਕੁਮਾਰ ਪੁੱਤਰ ਉਜਾਗਰ ਸਿੰਘ ਵਾਸੀ ਰਾਮ ਨਗਰ ਉਰਫ਼ ਜੱਟ ਵਾਲੀ ਨਸ਼ੀਲੇ ਕੈਪਸੂਲ ਵੇਚਦਾ ਹੈ ਜਿਸ ਦੀ ਚੈਕਿੰਗ ਕਰਨ 'ਤੇ ਉਸ ਕੋਲੋਂ 100 ਪ੍ਰੈਗਾਬਲੀਨ ਕੈਪਸੂਲ ਬਰਾਮਦ ਹੋਏ ਜਿਸ ਤੋਂ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |