ਸਮਾਜ ਸੇਵਾ 'ਚ ਅਗਵਾਈ ਕਰਦੀ ਜਨ ਸੇਵਾ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ
ਅਜੀਤ ਡੈਸਕ
05-09-2025
ਫ਼ਾਜ਼ਿਲਕਾ, 4 ਸਤੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ 'ਚ ਅਗਵਾਈ ਕਰਦੀ ਜਨ ਸੇਵਾ ਸੋਸਾਇਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਸੋਸਾਇਟੀ ਵਲੋਂ ਤੇਜਾ ਰੁਹੇਲਾ ਪਿੰਡ ਨੂੰ ਮਦਦ ਲਈ ਅਪਣਾਇਆ ਗਿਆ ਹੈ | ਪਹਿਲਾਂ ਇੱਥੇ 100 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਸਨ | ਅੱਜ ਪਿੰਡ ਦੀ ਮੰਗ 'ਤੇ ਕੁਤਰਿਆ ਹੋਇਆ ਹਰਾ ਚਾਰਾ ਪਹੁੰਚਾਇਆ ਗਿਆ | ਪ੍ਰਧਾਨ ਸੇਤੀਆ ਨੇ ਕਿਹਾ ਕਿ ਸਾਬਤ ਚਾਰਾ ਉੱਥੇ ਪਹੁੰਚਾਉਣਾ ਹੁਣ ਔਖਾ ਸੀ ਕਿਉਂਕਿ ਸੜਕ ਰਾਹੀਂ ਟਰੈਕਟਰ-ਟਰਾਲੀ ਨਹੀਂ ਜਾ ਸਕਦੀ ਸੀ | ਇਸ ਲਈ 10 ਕਵਿੰਟਲ ਹਰਾ ਚਾਰਾ ਕੁਤਰਵਾ ਕੇ ਪਿੰਡ ਚੱਕ ਰੁਹੇਲਾ ਤੇ ਤੇਜਾ ਰੁਹੇਲਾ ਵਿਚ 5-5 ਕਵਿੰਟਲ ਕਿਸ਼ਤੀ ਰਾਹੀਂ ਉਪਲਬਧ ਕਰਵਾਇਆ ਗਿਆ | ਉਨ੍ਹਾਂ ਨੇ ਦੱਸਿਆ ਕਿ ਇਹ ਸੇਵਾ ਦਿੱਲੀ ਵਾਸੀ ਸਮਾਜ ਸੇਵਿਕਾ ਹਿਮਾਨੀ ਅਰੋੜਾ ਦੇ ਸਹਿਯੋਗ ਨਾਲ ਕੀਤੀ ਗਈ ਹੈ |