08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਜ਼ਾਦੀ ਘੁਲਾਟੀਏ ਚਾਂਦੀ ਰਾਮ ਵਰਮਾ ਨੂੰ ਸ਼ਰਧਾ ਦੇ ਫ਼ੁਲ ਭੇਟ <br/>

Ad Position 21
No active advertisement
ਸ਼੍ਰੀ ਚਾਂਦੀ ਰਾਮ ਵਰਮਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਗਰ ਨਿਗਮ ਅਬੋਹਰ ਦੇ ਮੇਅਰ ਵਿਮਲ ਠੱਠਈ ਅਤੇ ਹੋਰ ਪਤਵੰਤੇ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 05-09-2025
ਅਬੋਹਰ, 4 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਆਜ਼ਾਦੀ ਘੁਲਾਟੀਏ ਚਾਂਦੀ ਰਾਮ ਵਰਮਾ ਦੀ ਬਰਸੀ 'ਤੇ ਸਵਾਮੀ ਕੇਸ਼ਵਾਨੰਦ ਸਾਹਿੱਤ ਸਦਨ ਵਿਖੇ ਪ੍ਰੋਗਰਾਮ ਦੌਰਾਨ ਸ਼ਹਿਰ ਦੇ ਪਤਵੰਤਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਹੜ੍ਹ ਪੀੜਤਾਂ ਦੀ ਸੁਰੱਖਿਆ ਅਤੇ ਕੁਦਰਤੀ ਆਫ਼ਤ ਨਾਲ ਮਰਨ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ | ਕਿ੍ਸ਼ਨ ਕਾਂਤ ਪੁਰੋਹਿਤ ਦੀ ਅਗਵਾਈ ਹੇਠ ਹੋਏ ਹਵਨ ਯੱਗ ਵਿਚ ਸਵ.ਵਰਮਾ ਦੇ ਪੜਪੋਤੇ ਸੰਜੀਵ ਵਰਮਾ, ਪਵਨ ਵਰਮਾ, ਸਿੱਧਤ ਵਰਮਾ, ਪੜਪੋਤੀ ਨੈਨਿਕਾ ਵਰਮਾ, ਸਾਹਿੱਤ ਸਦਨ ਦੇ ਮੁਖੀ ਸੂਰਯਾ ਕਾਂਤ ਰਿਣਵਾ, ਸਵਾਮੀ ਕੇਸ਼ਵਾਨੰਦ ਆਯੁਰਵੈਦਿਕ ਹਸਪਤਾਲ ਦੇ ਇੰਚਾਰਜ ਸੰਦੀਪ ਵਾਟਸ, ਲੇਖਕ ਪ੍ਰੀਸ਼ਦ ਦੇ ਮੁਖੀ ਰਾਜ ਸਦੋਸ਼, ਸਿੱਖਿਆ ਸ਼ਾਸਤਰੀ ਸਰੋਜ ਨਾਗਪਾਲ, ਸਾਬਕਾ ਜ਼ਿਲ੍ਹਾ ਸਕਾਊਟ ਟਰੇਨਰ ਦਰਸ਼ਨ ਲਾਲ ਚੁੱਘ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਤੇ ਸੇਵਾ ਭਾਰਤੀ ਦੇ ਨੁਮਾਇੰਦੇ ਮੌਜੂਦ ਸਨ | ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਨੇ ਚਾਂਦੀ ਰਾਮ ਵਰਮਾ ਦੇ ਜੀਵਨ 'ਤੇ ਚਾਨਣਾ ਪਾਇਆ | ਅਨੁਰਾਗ ਨਾਗਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਹੜ੍ਹ ਪ੍ਰਭਾਵਿਤ ਪਿੰਡ ਗੁਲਾਬਾ ਭੈਣੀ ਪਹੁੰਚ ਕੇ ਰਾਹਤ ਸਮੱਗਰੀ ਵੰਡੀ <br/> ਅਗਲੀ ਖ਼ਬਰ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਵਣ ਸ਼ਹੀਦੀ ਦਿਵਸ ਮਨਾਉਣ ਸੰਬੰਧੀ ਮੀਟਿੰਗ <br/>
Ad Position 24