ਅਬੋਹਰ, 23 ਸਤੰਬਰ (ਵਿਵੇਕ ਹੂੜੀਆ)-ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ 26 ਸਤੰਬਰ ਨੂੰ ਜੀਰੋਨਟੋਲੋਜੀ ਐਂਡ ਜੇਰੀਐਟਿ੍ਕ ਨਰਸਿੰਗ ਇਨੋਵੇਸ਼ਨਜ਼ ਫ਼ਾਰ ਹੈਲਦੀ ਏਜਿੰਗ ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਨਰਸਿੰਗ ਕਾਨਫ਼ਰੰਸ ਦਾ ਆਯੋਜਨ ਕਰ ਰਿਹਾ ਹੈ | ਜਿਸ ਵਿਚ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਮੋਹਾਲੀ ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ | ਕਾਨਫ਼ਰੰਸ ਵਿਚ ਭਾਰਤ ਅਤੇ ਵਿਦੇਸ਼ਾਂ ਤੋਂ ਉੱਘੇ ਬੁਲਾਰੇ ਆਪਣੇ ਵਿਚਾਰ ਅਤੇ ਖੋਜ ਪੇਸ਼ ਕਰਨਗੇ ਅਤੇ ਦੇਸ਼ ਭਰ ਦੇ ਨਰਸਿੰਗ ਕਾਲਜਾਂ ਦੇ ਪਿ੍ੰਸੀਪਲ, ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਪੀ.ਐੱਚ.ਡੀ ਸਕਾਲਰ ਵੀ ਹਿੱਸਾ ਲੈਣਗੇ | ਇਸ ਦਾ ਉਦੇਸ਼ ਜੇਰੀਐਟਿ੍ਕ ਹੈਲਥ ਕੇਅਰ ਅਤੇ ਜੇਰੀਐਟਿ੍ਕ ਨਰਸਿੰਗ ਵਿਚ ਨਵੀਨਤਮ ਖੋਜ ਅਤੇ ਨਵੀਨਤਾਵਾਂ ਨੂੰ ਸਾਂਝਾ ਕਰਨਾ, ਨਰਸਿੰਗ ਸਿੱਖਿਆ ਅਤੇ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣਾ, ਅਤੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਅੰਤਰਰਾਸ਼ਟਰੀ ਗਿਆਨ ਨਾਲ ਜੋੜਨਾ ਹੈ | ਕਾਨਫ਼ਰੰਸ ਵਿਚ ਵਿਸ਼ੇਸ਼ ਸੈਸ਼ਨ ਹੋਣਗੇ ਜਿਵੇਂ ਕਿ ਗੈੱਸਟ ਲੈਕਚਰ, ਪੇਪਰ ਪੇਸ਼ਕਾਰੀਆਂ, ਪੈਨਲ ਚਰਚਾਵਾਂ ਅਤੇ ਨਵੀਨਤਾ ਪ੍ਰਦਰਸ਼ਨੀਆਂ | ਸੰਸਥਾ ਦੇ ਚੇਅਰਮੈਨ ਡਾ. ਜੀ.ਐਸ. ਮਿੱਤਲ ਨੇ ਕਿਹਾ ਕਿ ਇਹ ਕਾਨਫ਼ਰੰਸ ਨਰਸਿੰਗ ਸਿੱਖਿਆ ਅਤੇ ਸੇਵਾਵਾਂ ਦੇ ਖੇਤਰ ਵਿਚ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗੀ | ਇਹ ਸਮਾਗਮ ਪਿ੍ੰਸੀਪਲ ਡਾ. ਰਾਮ ਸਵਰੂਪ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਹ ਕਾਨਫ਼ਰੰਸ ਵਿਦਿਆਰਥੀਆਂ, ਖੋਜ ਕਰਤਾਵਾਂ ਅਤੇ ਪੇਸ਼ੇਵਰਾਂ ਲਈ ਬਹੁਤ ਲਾਭਦਾਇਕ ਅਤੇ ਪ੍ਰੇਰਨਾਦਾਇਕ ਸਾਬਤ ਹੋਵੇਗੀ |