05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਯੂਨਾਈਟਿਡ ਸਿੱਖਜ਼ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਗ੍ਰੰਥੀ ਸਿੰਘਾਂ ਲਈ ਨਿਵੇਕਲੀ ਮਦਦ ਦੀ ਮੁਹਿੰਮ ਸ਼ੁਰੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)-ਯੂਨਾਈਟਿਡ ਸਿੱਖਜ਼ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪਿਛਲੇ ਇੱਕ ਮਹੀਨੇ ਤੋਂ ਸੰਭਾਲਿਆ ਹੋਇਆ ਮੋਰਚਾ ਸਮੇਂ ਦੀ ਮੰਗ ਅਨੁਸਾਰ ਉਨ੍ਹਾਂ ਨੇ ਨੇ ਨਿਵੇਕਲੀ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ | ਜਿਸ ਵਿਚ ਫ਼ਾਜ਼ਿਲਕਾ ਦੇ ਨਾਲ ਲੱਗਦੇ ਸਤਲੁਜ ਦਰਿਆ ਤੋਂ ਪਾਰ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਗ੍ਰੰਥੀ ਸਾਹਿਬਾਨਾਂ ਦੀ ਮੰਗ 'ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਲਈ ਪਹਿਲੇ ਪੜਾਅ 'ਚ ਤਿੰਨ ਮਹੀਨੇ ਸਮਗਰੀ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ | ਯੂਨਾਈਟਿਡ ਸਿੱਖਜ਼ ਪੰਜਾਬ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੋਜ਼ੀ ਸੇਠੀ ਨੇ ਦੱਸਿਆ ਕਿ ਗੁਰੂ ਘਰਾਂ ਦੇ ਗ੍ਰੰਥੀ ਸਾਹਿਬਾਨ ਪਿੰਡ ਗੁਲਾਬਾ ਭੈਣੀ, ਢਾਣੀ ਸੁਹਾਵਾ ਸਿੰਘ, ਢਾਣੀ ਸੱਦਾ ਸਿੰਘ, ਰੇਤੇ ਵਾਲੀ ਭੈਣੀ, ਪਿੰਡ ਝੰਗੜ ਭੈਣੀ, ਗੱਟੀ ਨੰਬਰ 1, ਪਿੰਡ ਰਾਮ ਸਿੰਘ ਭੈਣੀ, ਪਿੰਡ ਮਹਾਤਮ ਨਗਰ, ਪਿੰਡ ਤੇਜਾ ਰੁਹੇਲਾ, ਪਿੰਡ ਦੋਨਾ ਨਾਨਕਾ, ਪਿੰਡ ਲਾਭ ਸਿੰਘ ਭੈਣੀ, ਢਾਣੀ ਤਰਾਂਵਾਲਾ, ਮੁਹਾਰ ਖੀਵਾ ਆਦਿ ਪਿੰਡਾਂ ਦੇ ਗ੍ਰੰਥੀ ਸਾਹਿਬਾਨ ਮਿਲੇ ਅਤੇ ਉਨ੍ਹਾਂ ਕਿਹਾ ਕਿ ਉਹ ਬਿਨਾਂ ਤਨਖ਼ਾਹਾਂ ਤੋਂ ਗੁਰੂ ਘਰਾਂ ਦੀ ਸੇਵਾ ਕਰਦੇ ਹਨ | ਫ਼ਸਲ ਦੀ ਕਟਾਈ ਮੌਕੇ ਕਿਸਾਨ ਉਨ੍ਹਾਂ ਨੂੰ ਫਸਲਾਨਾ ਦਿੰਦੇ ਹਨ | ਜਿਸ ਨਾਲ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਸੀ | ਉਨ੍ਹਾਂ ਕਿਹਾ ਕਿ ਹੁਣ ਜਦ ਫ਼ਸਲਾਂ ਖ਼ਰਾਬ ਹੋ ਚੁੱਕੀਆਂ ਹਨ, ਕਿਸਾਨ ਆਪ ਮੁਸੀਬਤ ਵਿਚ ਹੈ ਤਾਂ ਉਹ ਗੁਰੂਘਰ ਦੇ ਗ੍ਰੰਥੀਆਂ ਨੂੰ ਕੁੱਝ ਕਿਵੇਂ ਦੇਵੇਗਾ | ਉਨ੍ਹਾਂ ਕਿਹਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ | ਜਿਸ 'ਤੇ ਯੂਨਾਈਟਿਡ ਸਿੱਖਜ਼ ਦੇ ਗੁਰਪ੍ਰੀਤ ਸਿੰਘ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਆਪਸ ਵਿਚ ਗ੍ਰੰਥੀ ਸਿੰਘਾਂ ਦੀ ਗੱਲ ਸੁਣਨ ਤੋਂ ਬਾਅਦ ਫ਼ੈਸਲਾ ਲਿਆ ਕਿ 3 ਮਹੀਨੇ ਲਗਾਤਾਰ ਰਸੋਈ ਦੇ ਸਮਾਨ ਤੋਂ ਇਲਾਵਾ ਕਿਸੇ ਜੀਅ ਦੇ ਬਿਮਾਰ ਹੋਣ ਮੌਕੇ ਲੈਬੋਟਰੀ ਦੇ ਟੈੱਸਟ, ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ | ਇਸ ਤੋਂ ਇਲਾਵਾ ਜ਼ਰੂਰਤ ਵਾਲੇ ਬਰਤਨ, ਗਰਮ ਕੰਬਲ, ਲੋੜਵੰਦਾਂ ਨੂੰ ਗਰਮ ਪਹਿਨਣ ਲਈ ਕੱਪੜੇ ਵੀ ਲੈ ਕੇ ਦਿੱਤੇ ਜਾਣਗੇ | ਜੇਕਰ ਕਿਸੇ ਤਰ੍ਹਾਂ ਕਿਸੇ ਪਰਿਵਾਰ 'ਤੇ ਕੋਈ ਹੋਰ ਮੁਸ਼ਕਿਲ ਵੀ ਆਉਂਦੀ ਹੈ ਤਾਂ ਉਹ ਵੀ ਲੋੜ ਅਨੁਸਾਰ ਹੱਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਤਿੰਨ ਮਹੀਨੇ ਤੋਂ ਬਾਅਦ ਹੋਰ ਸਮੇਂ ਲਈ ਵੀ ਲੋੜ ਅਨੁਸਾਰ ਨੀਤੀ ਬਣਾਈ ਜਾਵੇਗੀ | ਪਹਿਲੇ ਦਿਨ ਆਏ ਗ੍ਰੰਥੀ ਸਾਹਿਬਾਨਾਂ ਨੂੰ ਆਟਾ, ਤਰਪਾਲਾਂ, ਬੰਦ ਬੋਤਲ ਪਾਣੀ ਅਤੇ ਹੋਰ ਸਮਗਰੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ 'ਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਅਧੀਨ ਲਗਾਏ ਗਏ ਵਿਸ਼ੇਸ਼ ਕੈਂਪ... ਅਗਲੀ ਖ਼ਬਰ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ 'ਚ ਅੰਤਰਰਾਸ਼ਟਰੀ ਨਰਸਿੰਗ ਕਾਨਫ਼ਰੰਸ 26 ਨੰੂ <br/>
Ad Position 24