ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਏਕਲ ਫਾਊਾਡੇਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਦੇਸ਼ ਭਰ ਵਿਚ ਚੱਲ ਰਹੇ ਏਕਲ ਸਕੂਲ, ਜਿਸ ਵਿਚ ਸ਼ਾਮ ਨੂੰ ਛੋਟੇ ਬੱਚਿਆਂ ਨੂੰ ਧਾਰਮਿਕ, ਸਮਾਜਿਕ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਅਤੇ ਸਿਹਤ ਲਈ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ | ਪੰਜਾਬ ਅਤੇ ਰਾਜਸਥਾਨ ਦੇ ਚਾਰ ਜ਼ਿਲਿ੍ਹਆਂ ਦੇ ਏਕਲ ਸਕੂਲਾਂ ਦੇ 80 ਅਧਿਆਪਕਾਂ ਦਾ ਹਫ਼ਤਾਵਾਰੀ ਸਿਖਲਾਈ ਕੈਂਪ ਫ਼ਾਜ਼ਿਲਕਾ ਦੇ ਸੁੰਦਰ ਆਸ਼ਰਮ ਵਿਖੇ ਲਗਾਇਆ ਗਿਆ | ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਮਨਪ੍ਰੀਤ ਕੌਰ, ਸਮਾਜ ਸੇਵਿਕਾ ਖ਼ੁਸ਼ਬੂ ਸਾਵਣ ਸੁੱਖਾ ਅੱਜ ਦੇ ਕੈਂਪ 'ਚ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ ਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ | ਦੇਸ਼ ਭਗਤੀ ਅਤੇ ਧਾਰਮਿਕ ਗੀਤਾਂ ਰਾਹੀਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਕੈਂਪ ਵਿਚ ਏਕਲ ਅਭਿਆਨ ਮੰਡਲ ਪੂਰਬੀ ਪੰਜਾਬ ਜ਼ੋਨ ਦੇ ਇੰਚਾਰਜ ਲੀਲਾਧਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮੂਲੜੀ ਤੇ ਹੋਰ ਅਧਿਕਾਰੀ ਗੋਪਾਲ ਠਠਈ, ਨਰੇਸ਼ ਨਾਰੰਗ, ਸੁਸ਼ੀਲ ਗਿਲਹੋਤਰਾ, ਅਸ਼ੋਕ ਭਾਟੀਆ, ਅਸ਼ੋਕ ਸਚਦੇਵਾ, ਸ੍ਰੀਮਤੀ ਭਾਵਨਾ ਗਾਂਧੀ, ਆਸ਼ਾ ਨਾਗਪਾਲ, ਪਰਮਜੀਤ ਕੌਰ ਅਤੇ ਹੋਰ ਅਧਿਕਾਰੀ ਪੂਰਨ ਸਹਿਯੋਗ ਦੇ ਰਹੇ ਹਨ |