27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਫ਼ਾਜ਼ਿਲਕਾ 'ਚ ਪਰਾਲੀ ਦੇ ਰੇਟ ਤੈਅ ਕਰਨ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਬੈਲਰ ਚਾਲਕਾਂ ਵਿਚਾਲੇ ਮੀਟਿੰਗ

Ad Position 21
No active advertisement
ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ ਬੈਲਰ ਮਾਲਕਾਂ ਨਾਲ ਮੀਟਿੰਗ ਕਰਦੇ ਹੋਏ | ਅਜੀਤ ਤਸਵੀਰ <br/> 25-09-2025
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਬੈਲਰ ਮਾਲਕਾਂ ਤੇ ਪਰਾਲੀ ਖ਼ਰੀਦ ਕਰਨ ਵਾਲਿਆਂ ਨਿੱਜੀ ਫ਼ੈਕਟਰੀਆਂ ਵਿਚਾਲੇ ਚੱਲ ਰਹੇ ਪਰਾਲੀ ਦੇ ਰੇਟ ਨੂੰ ਲੈ ਕੇ ਰੇੜਕਾ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਗਿਆ ਹੈ ਜਿਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਾਜ਼ਿਲਕਾ ਜ਼ਿਲੇ੍ਹ ਨਾਲ ਸੰਬੰਧਿਤ ਬੈਲਰ ਮਾਲਕਾਂ ਨਾਲ ਇੱਕ ਮੀਟਿੰਗ ਫ਼ਾਜ਼ਿਲਕਾ ਦੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕੀਤੀ ਗਈ | ਮੀਟਿੰਗ ਦੇ ਪ੍ਰਧਾਨਗੀ ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ.ਮਨਦੀਪ ਕੌਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰਵੀ ਕੁਮਾਰ ਵੱਲੋਂ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਏ. ਡੀ. ਸੀ. ਫ਼ਾਜ਼ਿਲਕਾ ਵੱਲੋਂ ਬੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਗਿਆ ਜਿਸ ਤੋਂ ਬਾਅਦ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਫ਼ਾਜ਼ਿਲਕਾ ਬੈਲਰ ਯੂਨੀਅਨ ਦੇ ਆਗੂ ਸੁਨੀਲ ਕੁਮਾਰ ਸਰਪੰਚ, ਮੋਹਨ ਲਾਲ, ਸਰਜ ਸਿੰਘ, ਬਲਜੀਤ ਸਿੰਘ, ਰੋਹਤਾਸ਼ ਕੁਮਾਰ ਵੱਲੋਂ ਕਿਹਾ ਕਿ ਫ਼ਾਜ਼ਿਲਕਾ ਪੰਜਾਬ ਦਾ ਇਕਲੌਤਾ ਅਜਿਹਾ ਜ਼ਿਲ੍ਹਾ ਹੈ, ਜਿੱਥੇ ਨਿੱਜੀ ਫ਼ੈਕਟਰੀ ਮਾਲਕਾਂ ਵੱਲੋਂ ਬੈਲਰ ਵਾਲਿਆਂ ਦਾ ਆਰਥਿਕ ਤੌਰ 'ਤੇ ਸੋਸ਼ਣ ਕੀਤਾ ਜਾਂਦਾ ਹੈ ਕਿਉਂਕਿ ਪੂਰੇ ਪੰਜਾਬ ਵਿਚ ਪਰਾਲੀ ਦਾ ਰੇਟ ਪ੍ਰਤੀ ਕੁਇੰਟਲ 179 ਰੁਪਏ ਹੈ ਜਦਕਿ ਫ਼ਾਜ਼ਿਲਕਾ ਵਿਚ ਨਿੱਜੀ ਫ਼ੈਕਟਰੀਆਂ ਵੱਲੋਂ ਬੈਲਰ ਚਾਲਕਾਂ ਨੂੰ ਪ੍ਰਤੀ ਕੁਇੰਟਲ ਪਰਾਲੀ ਦਾ ਮੁੱਲ 165 ਰੁਪਏ ਦਿੱਤਾ ਜਾਂਦਾ ਹੈ ਜਿਸ ਨਾਲ ਸਿੱਧੇ ਤੌਰ 'ਤੇ 14 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੈਲਰ ਵਾਲਿਆਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਬੈਲਰ ਚਾਲਕਾਂ ਵੱਲੋਂ ਖੇਤਾਂ ਵਿਚ ਸੀਜ਼ਨ ਸਮੇਂ ਆ ਰਹੀਆਂ ਮੁਸ਼ਕਲਾਂ ਤੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਜਿਨ੍ਹਾਂ ਵਿਚ ਪਿੰਡਾਂ ਦੇ ਰਸਤਿਆਂ ਨੂੰ ਲੈ ਕੇ ਜਾਂ ਬਿਜਲੀ ਬੋਰਡ ਦੀਆਂ ਢਿੱਲੀਆਂ ਤਾਰਾਂ ਨੂੰ ਲੈ ਕੇ ਵੱਖ-ਵੱਖ ਮੁਸ਼ਕਲਾਂ ਸ਼ਾਮਿਲ ਸਨ | ਮੀਟਿੰਗ ਵਿਚ ਬੈਲਰ ਚਾਲਕਾਂ ਤੋਂ ਇਲਾਵਾ ਪਰਾਲੀ ਖ਼ਰੀਦ ਕਰਨ ਵਾਲੇ ਵੱਖ-ਵੱਖ ਨਿੱਜੀ ਫ਼ੈਕਟਰੀਆਂ ਦੇ ਮਾਲਕ ਵੀ ਹਾਜ਼ਰ ਰਹੇ | ਬੈਲਰ ਚਾਲਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦਾ ਡਾ. ਮਨਦੀਪ ਕੌਰ ਵਲੋਂ ਮੀਟਿੰਗ ਵਿਚ ਪਹੁੰਚੇ ਪਰਾਲੀ ਖ਼ਰੀਦਦਾਰਾਂ ਨੂੰ ਹਿਦਾਇਤ ਦਿੱਤੀ ਗਈ ਕਿ ਉਹ ਫ਼ਾਜ਼ਿਲਕਾ ਤੋਂ ਵੱਧ ਤੋਂ ਵੱਧ ਅਤੇ ਸਹੀ ਮੁੱਲ 'ਤੇ ਪਰਾਲੀ ਦੀ ਖ਼ਰੀਦ ਕਰਨ | ਨਾਲ ਹੀ ਉਨ੍ਹਾਂ ਵੱਲੋਂ ਬੈਲਰ ਚਲਾਕਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਗਿਆ ਕਿ ਜੋ ਨਿੱਜੀ ਫ਼ੈਕਟਰੀ ਮਾਲਕ ਜਾਂ ਪਰਾਲੀ ਖ਼ਰੀਦ ਕਰਨ ਵਾਲੇ ਇਸ ਮੀਟਿੰਗ ਵਿਚ ਗੈਰ-ਹਾਜ਼ਰ ਹਨ | ਉਨ੍ਹਾਂ ਨੂੰ ਵੀ ਬੁਲਾ ਕੇ ਜਲਦੀ ਹੀ ਜੋ ਬੈਲਰ ਚਾਲਕਾਂ ਅਤੇ ਨਿੱਜੀ ਫ਼ੈਕਟਰੀਆਂ ਵਿਚਾਲੇ ਰੇਟ ਦੇ ਵਿਵਾਦ ਨੂੰ ਖ਼ਤਮ ਕਰਕੇ ਪਰਾਲੀ ਦੀ ਸਾਂਭ ਸੰਭਾਲ ਦਾ ਕੰਮ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ | ਇਸ ਮੌਕੇ ਪੁਨੀਤ ਕੁਮਾਰ, ਰਾਜੇਸ਼ ਕੁਮਾਰ, ਇੰਦਰ ਸੈਨ, ਰਮੇਸ਼ ਕੁਮਾਰ ਆਵਾ, ਸੁਰਿੰਦਰ ਸਿੰਘ, ਨਿਰਭੈ ਸਿੰਘ ਅਤੇ ਨਾਇਬ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24