ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ) - ਅਭਿਸ਼ੇਕ ਕਾਲਜ ਦੇ ਐਨ. ਐੱਸ. ਐੱਸ. ਯੂਨਿਟ ਵਲੋਂ ਐਨ. ਐੱਸ. ਐੱਸ. ਦਿਵਸ ਨੂੰ ਸਮਰਪਿਤ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਪਿੰਡ ਖੂਈਆ ਸਰਵਰ 'ਚ ਕੱਢੀ ਗਈ | ਰੈਲੀ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ | ਰੈਲੀ ਕਾਲਜ ਤੋਂ ਸ਼ੁਰੂ ਹੋਈ ਤੇ ਖੂਈਆਂ ਸਰਵਰ ਦੇ ਵੱਖ-ਵੱਖ ਮੁੱਖ ਇਲਾਕਿਆਂ ਰਾਹੀਂ ਗੁਜ਼ਰੀ | ਪਿ੍ੰਸੀਪਲ ਡਾ. ਰਾਜਵੀਰ ਕੌਰ ਤੇ ਇੰਚਾਰਜ ਮਿਸ ਅਨਮੋਲਪ੍ਰੀਤ ਕੌਰ ਦੇ ਨਾਲ ਨਾਲ, ਮਿਸਿਜ਼ ਤਨੁ ਕੁੱਕੜ, ਮਿਸਿਜ਼ ਰਜਨੀ ਬਾਲਾ, ਮੈਡਮ ਪਿ੍ਅੰਕਾ ਜੁਨੇਜਾ, ਸੁਖਵਿੰਦਰ ਸਿੰਘ, ਗੁਨੀਤ ਕੌਰ, ਸਿਮਰਨ, ਸੰਦੀਪ ਸਿੰਘ ਤੇ ਸੌਰਵ ਸ਼ਰਮਾ ਨੇ ਵੀ ਰੈਲੀ 'ਚ ਭਾਗ ਲਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਰਾਜਵੀਰ ਨੇ ਕਿਹਾ ਕਿ ਅਜਿਹੀਆਂ ਜਾਗਰੂਕਤਾ ਰੈਲੀਆਂ ਰਾਹੀਂ ਨੌਜਵਾਨਾਂ 'ਚ ਨਸ਼ਿਆਂ ਵਿਰੁੱਧ ਚੇਤਨਾ ਫੈਲਾਉਣੀ ਬਹੁਤ ਜ਼ਰੂਰੀ ਹੈ | ਰੈਲੀ ਦੇ ਅੰਤ 'ਚ ਸਾਰੇ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੀ ਸਹੁੰ ਚੁੱਕੀ |