ਧਰਮਕੋਟ, 24 ਸਤੰਬਰ (ਪਰਮਜੀਤ ਸਿੰਘ)-ਗੁਰਦੁਆਰਾ ਭਾਈ ਲਾਲੋ ਜੀ ਧਰਮਕੋਟ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਸਵਰਨ ਸਿੰਘ, ਜੋ ਪਿਛਲੇ ਦਿਨੀਂ ਆਪਣਾ ਸਰੀਰਕ ਚੋਲਾ ਤਿਆਗਦਿਆਂ ਗੁਰੂ ਚਰਨਾਂ ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਨਮਿਤ ਰੱਖੇ ਗਏ ਅਖੰਡ ਪਾਠਾਂ ਦੇ ਭੋਗ ਉਪਰੰਤ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸਮੂਹ ਸਾਧ ਸੰਗਤ ਦੀ ਹਾਜ਼ਰੀ 'ਚ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ | ਇਸ ਮੌਕੇ ਮਹਾਂਪੁਰਸ਼ ਬਾਬਾ ਪਵਨਦੀਪ ਸਿੰਘ, ਬਾਬਾ ਅਮਰਜੀਤ ਸਿੰਘ, ਬਾਬਾ ਸਿਮਰਾ ਸਿੰਘ, ਬਾਬਾ ਚਰਨ ਸਿੰਘ, ਬਾਬਾ ਰਾਮ ਸਿੰਘ, ਬਾਬਾ ਸੰਤ ਸਿੰਘ, ਬਾਬਾ ਪਿਸ਼ੌਰ ਸਿੰਘ, ਬਾਬਾ ਅੰਮਿ੍ਤਪਾਲ ਸਿੰਘ ਅਤੇ ਹੋਰ ਹਜ਼ੂਰ ਮਹਾਂਪੁਰਸ਼ਾਂ ਵਲੋਂ ਅੰਗਦਦੀਪ ਸਿੰਘ ਦੀ ਦਸਤਾਰਬੰਦੀ ਕਰਕੇ ਉਸ ਨੂੰ ਗੁਰਦੁਆਰਾ ਭਾਈ ਲਾਲੋ ਜੀ ਧਰਮਕੋਟ ਦੀ ਸੇਵਾ ਸੰਭਾਲਣ ਲਈ ਉੱਤਰਾਧਿਕਾਰੀ ਥਾਪਿਆ ਗਿਆ | ਇਸ ਫ਼ੈਸਲੇ ਨੂੰ ਸਮੂਹ ਸਾਧ ਸੰਗਤ ਵਲੋਂ ਸਹਿਮਤੀ ਨਾਲ ਮਨਜ਼ੂਰ ਕੀਤਾ ਗਿਆ | ਇਸ ਮੌਕੇ ਗੁਰਬੀਰ ਸਿੰਘ ਗੋਗਾ ਸਾਬਕਾ ਸਰਪੰਚ ਸੰਗਲਾ, ਲਹਿੰਬਰ ਸਿੰਘ ਕਿੰਗਰਾ ਮੈਂਬਰ ਸੰਗਲਾ, ਬਲਵੰਤ ਸਿੰਘ, ਸ਼ਮਿੰਦਰ ਸਿੰਘ, ਰਣਜੀਤ ਸਿੰਘ ਔਜਲਾ, ਮੁਖਤਿਆਰ ਸਿੰਘ, ਕਰਨੈਲ ਸਿੰਘ, ਪਲਮਿੰਦਰ ਸਿੰਘ, ਕਰਮ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਗੁਰਮੁਖ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ ਆਦਿ ਸ਼ਾਮਲ ਸਨ |