ਬਾਘਾ ਪੁਰਾਣਾ, 24 ਸਤੰਬਰ (ਟਿੰਕੂ ਕਾਠਪਾਲ)-ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਵਲੋਂ ਨਗਰ ਕੌਂਸਲ ਬਾਘਾ ਪੁਰਾਣਾ ਦੇ ਵੱਖ-ਵੱਖ ਵਾਰਡਾਂ ਨਾਲ ਸਬੰਧਿਤ 24 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 11, 13 ਤੇ 15 ਦੇ ਹੋਣ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ | ਇਸ ਮੌਕੇ ਵਿਧਾਇਕ ਸੁਖਾਨੰਦ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ, ਕੌਂਸਲਰ ਸੁਖਦੇਵ ਕੌਰ, ਅਰਵਿੰਦਰ ਸਿੰਘ ਭਾਟੀਆ, ਅੰਕੁਸ਼ ਗੋਇਲ, ਮੁਖਤਿਆਰ ਸਿੰਘ ਵੀ ਹਾਜ਼ਰ ਸਨ | ਗੱਲਬਾਤ ਕਰਦਿਆਂ ਵਿਧਾਇਕ ਸੁਖਾਨੰਦ ਨੇ ਆਖਿਆ ਕਿ ਨਗਰ ਕੌਂਸਲ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਵਾਰਡ ਨੰਬਰ 11, 13, 15 ਦੀਆਂ ਗਲੀਆਂ, ਜੋ ਖਸਤਾ ਹਾਲਤ 'ਚ ਸਨ, ਨੂੰ ਇੰਟਰਲਾਕ ਟਾਈਲਾਂ ਨਾਲ ਲੈਸ ਕਰਨ ਦੇ ਲਈ ਉਦਘਾਟਨ ਕੀਤੇ ਗਏ ਹਨ | ਵਿਧਾਇਕ ਨੇ ਆਖਿਆ ਕਿ ਸ਼ਹਿਰ ਦਾ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਘਾਰੂ, ਬੂਟਾਂ ਸਿੰਘ, ਜਗਰਾਜ ਸਿੰਘ, ਅਜਮੇਰ ਸਿੰਘ, ਹਰਜਿੰਦਰ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ, ਅਜਮੇਰ ਸਿੰਘ, ਪ੍ਰਧਾਨ ਇਕਬਾਲ ਕੌਰ, ਬਿੰਦਰ ਕੌਰ, ਬਲਵਿੰਦਰ ਕੌਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ ਰਾਣੀ ਆਦਿ ਹਾਜ਼ਰ ਸਨ |