02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਨਹਿਰ 'ਚੋਂ ਮਿਲੀ ਔਰਤ ਦੀ ਲਾਸ਼ <br/>

Ad Position 21
No active advertisement
ਅਜੀਤ ਡੈਸਕ 26-09-2025
ਅਬੋਹਰ, 25 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਪਿੰਡ ਗੰੁਮਜਾਲ ਦੇ ਖੇਤਾਂ ਵਿਚੋਂ ਅੱਜ ਸਵੇਰੇ ਇੱਕ ਔਰਤ ਦੀ ਲਾਸ਼ ਮਿਲੀ ਜਿਸ ਦੀ ਪਛਾਣ ਧਰਾਂਗਵਾਲਾ ਪਿੰਡ ਦੀ ਰਹਿਣ ਵਾਲੀ ਕਿ੍ਸ਼ਨਾ ਰਾਣੀ ਵਜੋਂ ਹੋਈ ਹੈ | ਕਲੇਰ ਖੇੜਾ ਥਾਣੇ ਦੀ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਦੀ ਮਦਦ ਨਾਲ ਮਿ੍ਤਕਾ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਹੈ | ਜਾਣਕਾਰੀ ਅਨੁਸਾਰ ਨਰ ਸੇਵਾ ਨਾਰਾਇਣ ਸੇਵਾ ਦੇ ਵਲੰਟੀਅਰ ਬਿੱਟੂ ਨਰੂਲਾ ਨੂੰ ਸਵੇਰੇ 7 ਵਜੇ ਸੂਚਨਾ ਮਿਲੀ ਕਿ ਗੁੰਮਜਾਲ ਨੇੜੇ ਨਹਿਰ 'ਚ ਲਗਭਗ 35 ਤੋਂ 40 ਸਾਲ ਦੀ ਇੱਕ ਔਰਤ ਦੀ ਲਾਸ਼ ਫਸੀ ਹੋਈ ਹੈ ਜਿਸ 'ਤੇ ਉਹ ਆਪਣੀ ਟੀਮ ਮੈਂਬਰ ਚਿਮਨ ਲਾਲ ਨਾਲ ਮੌਕੇ 'ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ | ਬਿੱਟੂ ਨਰੂਲਾ ਨੇ ਦੱਸਿਆ ਕਿ ਔਰਤ ਨੇ ਸ਼ਾਇਦ ਸੋਨੇ ਦੇ ਟਾਪਸ ਪਾਏ ਹੋਏ ਸਨ | ਜਿਵੇਂ ਹੀ ਲਾਸ਼ ਮਿਲਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਆਈ, ਔਰਤ ਦੀ ਪਛਾਣ ਕਿ੍ਸ਼ਨਾ ਰਾਣੀ ਵਜੋਂ ਹੋਈ, ਜੋ ਕਿ ਧਰਾਂਗਵਾਲਾ ਦੇ ਰਹਿਣ ਵਾਲੇ ਸ਼ੰਕਰ ਲਾਲ ਦੀ ਪਤਨੀ ਸੀ | ਜਾਣਕਾਰੀ ਮਿਲਣ 'ਤੇ ਮਿ੍ਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਦੱਸਿਆ ਕਿ ਕਿ੍ਸ਼ਨਾ ਰਾਣੀ ਦੀ ਉਮਰ ਲਗਭਗ 40 ਸਾਲ ਸੀ ਤੇ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ | ਉਸ ਦੇ ਦੋ ਬੱਚੇ ਹਨ | ਕੱਲ੍ਹ ਸਵੇਰੇ ਲਗਭਗ 11 ਵਜੇ ਉਹ ਮਾਨਸਿਕ ਸਮੱਸਿਆਵਾਂ ਕਾਰਨ ਅਚਾਨਕ ਘਰੋਂ ਲਾਪਤਾ ਹੋ ਗਈ, ਜਿਸ ਤੋਂ ਬਾਅਦ ਉਹ ਉਸ ਦੀ ਭਾਲ ਕਰ ਰਹੇ ਸਨ ਤੇ ਅੱਜ ਸਵੇਰੇ ਉਸ ਦੀ ਲਾਸ਼ ਨਹਿਰ 'ਚੋਂ ਮਿਲੀ | ਇਸ ਦੌਰਾਨ ਕੱਲਰ ਖੇੜਾ ਚੌਕੀ ਦੇ ਏ.ਐੱਸ.ਆਈ. ਭਗਵਾਨ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਸਕਾਊਟ ਐਂਡ ਗਾਈਡ ਪੁਰਸਕਾਰ ਤੇ ਟਰੈਕਿੰਗ ਕੈਂਪ ਹੁਣ 29 ਤੋਂ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਆਬਜ਼ਰਵਰ ਨੇ ਕਾਂਗਰਸੀ ਵਰਕਰਾਂ ਤੋਂ ਮੌਜੂਦਾ ਸਥਿਤੀ ਜਾਣੀ
Ad Position 24