28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਸੰਬੰਧੀ ਸੈਮੀਨਾਰ ਲਗਾਇਆ <br/>

Ad Position 21
No active advertisement
ਸੈਮੀਨਾਰ 'ਚ ਮੌਜੂਦ ਵਿਦਿਆਰਥੀ ਅਤੇ ਸੰਬੋਧਨ ਕਰਦੇ ਹੋਏ ਨੁਮਾਇੰਦੇ, ਪਿੰ੍ਰਸੀਪਲ ਡਾ.ਨੀਤਿਕਾ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ | ਤਸਵੀਰਾਂ-ਹਰਪ੍ਰੀਤ ਸਿੰਘ ਪਰੂਥੀ <br/> 19-10-2025
ਜਲਾਲਾਬਾਦ, 18 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ/ਕਰਨ ਚੁਚਰਾ)- ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੂੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ, ਪਿ੍ੰਸੀਪਲ ਡਾ. ਨੀਤਿਕਾ ਦੀ ਯੋਗ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਨੈਤਿਕ ਸਿੱਖਿਆ ਸਬੰਧੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮੁੱਖ ਮਹਿਮਾਨ ਨਰਿੰਦਰਪਾਲ ਸਿੰਘ ਲੈਕਚਰਾਰ ਸਰਕਾਰੀ ਸਕੂਲ ਗੁਰੂਹਰਸਹਾਏ (ਐਡੀਸ਼ਨਲ ਚੀਫ਼ ਸਕੱਤਰ ਅਕਾਦਮਿਕ), ਸੰਜੀਵ ਸਿੰਘ (ਖੇਤਰ ਸਕੱਤਰ ਜਲਾਲਾਬਾਦ) ਤੇ ਜਸਵਿੰਦਰ ਸਿੰਘ ਨੇ ਸ਼ਿਰਕਤ ਕੀਤੀ | ਸੈਮੀਨਾਰ ਦੇ ਮੁੱਖ ਬੁਲਾਰੇ ਨਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਤੀ ਉੱਤਮ ਵਿਚਾਰ ਪੇਸ਼ ਕੀਤੇ | ਗੁਰਬਾਣੀ ਨਾਲ ਜੁੜਨ ਲਈ ਤੇ ਚੰਗੀ ਜੀਵਨ ਜਾਚ ਦੇ ਢੰਗਾ ਬਾਰੇ ਵਿਸਥਾਰ ਪੂਰਵ ਦੱਸਿਆ | ਸੈਮੀਨਾਰ ਵਿਚ ਕਾਲਜ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਨੀਤਿਕਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸੈਮੀਨਾਰ ਸਹਾਇਕ ਪ੍ਰੋਫ਼ੈਸਰ ਅਮਨ ਝਾਂਬ ਦੀ ਦੇਖ-ਰੇਖ ਹੇਠ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਕੇ.ਵੀ.ਕੇ. ਸੀਫੇਟ ਅਬੋਹਰ ਵਿਖੇ ਕਿਸਾਨ ਮੇਲਾ ਲਗਾਇਆ <br/> ਅਗਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਕਟੋਰਾ ਦੇ ਬੱਚਿਆਂ ਤੇ ਜੇਲ੍ਹ ਕੈਦੀਆਂ ਵਲੋਂ ਤਿਆਰ ਕੀਤੇ ਦੀਵਿਆਂ ਦੀ ਪ੍ਰਦਰਸ਼ਨੀ ਲਗਾਈ <br/>
Ad Position 24