28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੱਚਾਈ, ਨਿਰਪੱਖਤਾ, ਪਾਰਦਰਸ਼ਤਾ ਤੇ ਜਵਾਬਦੇਹੀ ਨੇ ਮੀਡੀਆ ਦੇ 4 ਥੰਮ੍ਹ-ਸ਼ਾਂਤਨੂੰ ਭਾਈ <br/>

Ad Position 21
No active advertisement
ਅਜੀਤ ਡੈਸਕ 19-10-2025
ਫ਼ਾਜ਼ਿਲਕਾ, 18 ਅਕਤੂਬਰ (ਅਮਰਜੀਤ ਸ਼ਰਮਾ)- ਬ੍ਰਹਮਾ ਕੁਮਾਰੀਜ਼ ਦੇ ਮੀਡੀਆ ਪ੍ਰਭਾਗ ਦੇ ਰਾਸ਼ਟਰੀ ਸੰਯੋਜਕ ਬੀ.ਕੇ. ਸ਼ਾਂਤਨੂ ਭਾਈ ਨੇ ਮੀਡੀਆ ਨੂੰ 'ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ' ਦਾ ਸਿਧਾਂਤ ਅਪਣਾਉਣ ਦਾ ਸੱਦਾ ਦਿੱਤਾ ਹੈ | ਉਹ ਇੱਥੇ ਬ੍ਰਹਮਾ ਕੁਮਾਰੀਜ਼ ਦੇ ਅਨੁਭੂਤੀ ਭਵਨ ਵਿਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰ ਰਹੇ ਸਨ | ਇੱਥੇ ਪਹੁੰਚਣ 'ਤੇ ਕੇਂਦਰ ਇੰਚਾਰਜ ਪਿ੍ਆ ਭੈਣ ਤੇ ਸ਼ਾਲਿਨੀ ਭੈਣ ਸਮੇਤ ਸਥਾਨਕ ਸ਼ਰਧਾਲੂਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਸੀਨੀਅਰ ਪੱਤਰਕਾਰ ਰਾਕੇਸ਼ ਨਾਗਪਾਲ, ਮਹਿੰਦਰ ਤਿ੍ਪਾਠੀ ਆਦਿ ਮੌਜੂਦ ਸਨ | ਸ਼ਾਂਤਨੂ ਭਾਈ ਨੇ ਕਿਹਾ ਕਿ ਸਚਾਈ, ਨਿਰਪੱਖਤਾ, ਪਾਰਦਰਸ਼ਤਾ ਤੇ ਜਵਾਬਦੇਹੀ ਉਸ ਮੀਡੀਆ ਦੇ 4 ਥੰਮ੍ਹ ਹਨ, ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਿਉਂਕਿ ਭਾਰਤ ਇੱਕ ਬਹੁਤ ਪ੍ਰਾਚੀਨ ਰਾਸ਼ਟਰ ਹੈ, ਇਸ ਲਈ ਮੀਡੀਆ 'ਤੇ ਵਿਦੇਸ਼ੀ ਪ੍ਰਭਾਵ ਨਹੀਂ ਹੋਣਾ ਚਾਹੀਦਾ ਤੇ ਇਸ ਦਾ ਭਾਰਤੀਕਰਨ ਕਰਕੇ ਹੀ ਲੋਕਾਂ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਅਪੀਲ ਕੀਤੀ ਕਿ ਮੀਡੀਆ ਸ਼ਾਂਤੀ, ਏਕਤਾ ਤੇ ਵਿਸ਼ਵਾਸ ਨੂੰ ਵਧਾਵਾ ਦੇਵੇ ਤੇ ਜਨਹਿਤ ਦੇ ਮੁੱਦਿਆਂ ਅਤੇ ਸਕਾਰਾਤਮਿਕ ਖ਼ਬਰਾਂ ਨੂੰ ਹੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰੇ | ਇਸ ਮੌਕੇ ਪਿ੍ਆ ਭੈਣ, ਲੇਖਕ ਪ੍ਰੀਸ਼ਦ ਦੇ ਪ੍ਰਧਾਨ ਰਾਜ ਸਦੋਸ਼, ਸੀਨੀਅਰ ਪੱਤਰਕਾਰ ਪ੍ਰਫੁੱਲ ਚੰਦਰ ਨਾਗਪਾਲ ਤੇ ਲੀਲਾਧਰ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਦਿਵਿਆਂਗ ਬੱਚਿਆਂ ਨਾਲ ਮਨਾਈ ਦੀਵਾਲੀ ਅਗਲੀ ਖ਼ਬਰ ਟੱਕਰ ਮਾਰਨ ਵਾਲੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ
Ad Position 24