ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਮਿਲਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਜੈ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੱਟ ਵਾਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਡਿਊਟੀ ਡਾਕ ਵਿਭਾਗ ਵਿਚ ਬਤੌਰ ਪੋਸਟਲ ਅਫ਼ਸਰ ਲਈ ਰੋਜ਼ਾਨਾ ਦੀ ਤਰ੍ਹਾਂ ਡਿਊਟੀ 'ਤੇ ਜਾ ਰਿਹਾ ਸੀ | ਐਫ.ਐਫ. ਰੋਡ ਨਾਮਧਾਰੀ ਪਾਈਪ ਦੇ ਨੇੜੇ ਬਣੀ ਫ਼ੈਕਟਰੀ ਕੋਲ ਟਰੈਕਟਰ ਟਰਾਲੀ ਵਾਲੇ ਨੇ ਲਾਪਰਵਾਹੀ ਨਾਲ ਚਲਾ ਕੇ ਇਕਦਮ ਬਰੇਕ ਮਾਰੀ ਜਿਸ ਨਾਲ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਕਰਕੇ ਰਾਜ ਕੁਮਾਰ ਉਕਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਪੁਲਿਸ ਨੇ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਾਘੇ ਵਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |