27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਝੋਨੇ ਦਾ ਝਾੜ ਘਟਣ 'ਤੇ 500 ਰੁਪਏ ਕੁਇੰਟਲ ਬੋਨਸ ਜਾਰੀ ਕਰੇ ਪੰਜਾਬ ਸਰਕਾਰ-ਵਿਰਕ

Ad Position 21
No active advertisement
ਅਜੀਤ ਡੈਸਕ 19-10-2025
ਮੱਲਾਂਵਾਲਾ, 18 ਅਕਤੂਬਰ (ਬਲਬੀਰ ਸਿੰਘ ਜੋਸਨ)- ਜਿੱਥੇ ਪੰਜਾਬ ਦਾ ਸਾਢੇ ਚਾਰ ਲੱਖ ਏਕੜ ਕਰੀਬ ਰਕਬਾ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਉੱਥੇ ਬੱਚੇ ਪੰਜਾਬ ਦੇ ਰਕਬੇ 'ਚ ਭਾਰੀ ਮੀਂਹ ਤੇ ਝੱਖੜ ਕਾਰਨ ਇਸ ਵਾਰ ਝੋਨੇ ਦੇ ਝਾੜ 'ਤੇ ਬਹੁਤ ਜ਼ਿਆਦਾ ਅਸਰ ਪੈਣ ਕਰਕੇ ਝੋਨੇ ਦਾ ਝਾੜ ਘੱਟ ਗਿਆ ਹੈ ਜਿਸ ਨਾਲ ਕਿਸਾਨਾਂ ਦਾ ਆਰਥਿਕ ਤੌਰ 'ਤੇ ਬਹੁਤ ਨੁਕਸਾਨ ਹੋਇਆ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਝੋਨੇ ਦੀ ਫ਼ਸਲ 'ਤੇ ਪ੍ਰਤੀ ਕੁਇੰਟਲ ਪੰਜ ਸੌ ਰੁਪਏ ਬੋਨਸ ਦੇਣਾ ਦਾ ਐਲਾਨ ਕਰੇ | ਪੁਰਜ਼ੋਰ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਿਲਬਾਗ ਸਿੰਘ ਵਿਰਕ ਨੇ ਕਿਹਾ ਕਿ ਅੱਜ ਕਿਸਾਨ ਦਾ ਪ੍ਰਤੀ ਏਕੜ ਦਸ ਤੋਂ ਬਾਰਾ ਕੁਵਿੰਟਲ ਝੋਨੇ ਦਾ ਝਾੜ ਘੱਟ ਗਿਆ ਹੈ ਜਿਸ ਨਾਲ ਕਿਸਾਨ ਬੁਰੀ ਤਰ੍ਹਾਂ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੌਸਮ ਦੇ ਬਦਲਾਅ ਅਨੁਸਾਰ ਝੋਨੇ 'ਚ ਨਮੀ ਦੀ ਮਾਤਰਾ ਵੀ ਜ਼ਿਆਦਾ ਆ ਰਹੀ ਹੈ ਜਿਸ ਕਾਰਨ ਖ਼ਰੀਦ ਸ਼ਰਤਾਂ ਕਰਕੇ ਝੋਨਾ ਮੰਡੀਆਂ 'ਚ ਰੁਲ ਰਿਹਾ ਹੈ ਜਿਸ ਲਈ ਕੇਂਦਰ ਸਰਕਾਰ ਵੀਹ ਪ੍ਰਤੀਸ਼ਤ ਨਮੀ ਵਾਲਾ ਝੋਨਾ ਤੇ ਦਾਗ਼ੀ ਦਾਣਾ ਖ਼ਰੀਦ ਕਰਨ ਦੀ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਝੋਨੇ ਦੀ ਕਟਾਈ ਤੇ ਚੁਕਾਈ ਦਾ ਕੰਮ ਜਲਦੀ ਹੋ ਸਕੇ | ਵਿਰਕ ਨੇ ਕਿਹਾ ਕਿ ਦੂਜੇ ਪਾਸੇ ਕਣਕ ਦੀ ਬਿਜਾਈ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ ਤੇ ਝੋਨੇ ਦੀ ਫ਼ਸਲ 80 ਪ੍ਰਤੀਸ਼ਤ ਖੇਤਾਂ 'ਚ ਖੜੀ ਹੈ ਪਰ ਪੰਜਾਬ ਸਰਕਾਰ ਸਿਰਫ਼ ਗੱਲਾਂ ਨਾਲ ਡੰਗ ਸਾਰ ਰਹੀ ਹੈ ਜਦਕਿ ਝੋਨੇ ਦੀ ਫ਼ਸਲ ਸੰਬੰਧੀ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੰਜਾਬ ਦਾ ਅੰਨਦਾਤਾ ਮੰਡੀਆਂ 'ਚ ਰੋਲਣ ਲਈ ਮਜਬੂਰ ਹੋਇਆ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਗੁਰਚਰਨ ਸਿੰਘ ਸੰਧੂ <br/> ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ
Ad Position 24