ਫ਼ਿਰੋਜ਼ਪੁਰ, 31 ਅਕਤੂਬਰ (ਗੁਰਿੰਦਰ ਸਿੰਘ)- ਸ਼੍ਰੀ ਬਾਲ ਗੋਪਾਲ ਗਊਸ਼ਾਲਾ ਫ਼ਿਰੋਜ਼ਪੁਰ ਵਿਚ ਗੋਪਾਲ ਅਸ਼ਟਮੀ ਦਾ ਸ਼ਾਨਦਾਰ ਤੇ ਭਗਤੀਮਈ ਸਮਾਗਮ ਭਾਰੀ ਧੂਮਧਾਮ ਨਾਲ ਮਨਾਇਆ ਗਿਆ | ਇਸ ਪਵਿੱਤਰ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਨੇ ਭਜਨ ਗਾ ਕੇ ਸਾਰੇ ਮਾਹੌਲ ਨੂੰ ਭਗਤੀ ਭਾਵਨਾ ਨਾਲ ਭਰ ਦਿੱਤਾ | ਸਮਾਰੋਹ ਵਿਚ ਏ.ਡੀ.ਸੀ ਅਮਿਤ ਸਰੀਨ ਅਤੇ ਅਨੀਰੁੱਧ ਗੁਪਤਾ ਸੀ.ਈ.ਓ. ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਵੀ ਗਊ ਪੂਜਾ ਦੀ ਮਹੱਤਤਾ 'ਤੇ ਚਰਚਾ ਕੀਤੀ | ਸਮਾਗਮ ਵਿਚ ਪਹੁੰਚੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਸਮਾਜ ਨੂੰ ਏਕਤਾ ਅਤੇ ਸੰਸਕਿ੍ਤੀ ਨਾਲ ਜੋੜਦੇ ਹਨ | ਸਵਾਮੀ ਡਾ. ਅਨਿਲ ਸ਼ਰਮਾ, ਸਵਾਮੀ ਵਿੱਦਿਆ ਨੰਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਰਹੇ | ਇਸ ਮੌਕੇ ਭਗਤੀ ਭਜਨ ਗਰੁੱਪ ਦੇ ਮੈਂਬਰ ਅਸ਼ੋਕ ਗਰਗ, ਕੈਲਾਸ਼ ਸ਼ਰਮਾ, ਮੁਕੇਸ਼ ਗੋਇਲ, ਗੌਰਵ ਅਨਮੋਲ ਤੇ ਰਾਕੇਸ਼ ਪਾਠਕ ਆਦਿ ਸ਼ਾਮਿਲ ਹੋਏ |