ਮੌੜ ਮੰਡੀ, 31 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਅੱਜ ਮੌੜ ਮੰਡੀ ਵਿਖੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ ਗਈ | ਬੀਬਾ ਅਤੇ ਸ. ਸੇਖੋਂ ਨੇ ਟਾਂਕ ਕਸ਼ੱਤਰੀ ਸਭਾ ਅਤੇ ਸਮੂਹ ਨਾਮਦੇਵ ਭਾਈਚਾਰੇ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੇ 755ਵੇਂ ਜਨਮ ਦਿਵਸ ਦੇ ਸਬੰਧ ਵਿਚ ਕਰਵਾਏ ਜਾ ਰਹੇ ਸਮਾਗਮ ਦੇ ਪਹਿਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਮੇਂ ਹਾਜ਼ਰੀ ਭਰੀ | ਇਸ ਮੌਕੇ ਟਾਂਕ ਕਸ਼ੱਤਰੀ ਸਭਾ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਜਨਮੇਜਾ ਸਿੰਘ ਸੇਖੋਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਰਾਜਿੰਦਰ ਸਿੰਘ ਪ੍ਰਧਾਨ, ਰੋਸ਼ਨ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ ਖਜ਼ਾਨਚੀ, ਸੁਰਜੀਤ ਸਿੰਘ, ਗੁਰਜੀਤਪਾਲ ਸਿੰਘ ਗਿੰਨੀ, ਸਿਮਰਜੀਤ ਕੌਰ ਕੌਂਸਲਰ ਭਗਤ ਸਿੰਘ, ਮਾਸਟਰ ਤਿਰਲੋਚਨ ਸਿੰਘ, ਚਰਨਜੀਤ ਸਿੰਘ ਜੱਸਲ, ਸੱਤੀ ਮੌੜ, ਅਮਨਪ੍ਰੀਤ ਸਿੰਘ ਪੀਟੀ, ਗੁਰਦੀਪ ਸਿੰਘ, ਗਗਨਦੀਪ ਸਿੰਘ, ਗੁਰਅਸੀਸ ਸਿੰਘ ਗੈਵੀ ਕੈਨੇਡਾ, ਜਸਕਰਨਪ੍ਰੀਤ ਸਿੰਘ ਕੈਨੇਡਾ, ਵਿਕਰਮ ਸਿੰਘ ਕੈਨੇਡਾ ਤੋਂ ਇਲਾਵਾ ਟਾਂਕ ਕਸ਼ੱਤਰੀ ਸਭਾ ਦੇ ਸਮੂਹ ਅਹੱੁਦੇਦਾਰ ਅਤੇ ਸਮੁੱਚਾ ਭਾਈਚਾਰਾ ਹਾਜ਼ਰ ਸੀ |