ਤਲਵੰਡੀ ਸਾਬੋ, 31 ਅਕਤੂਬਰ (ਰਵਜੋਤ ਸਿੰਘ ਰਾਹੀ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਆਈ.ਕਿਊ.ਏ.ਸੀ ਦੇ ਅਧੀਨ ਸਾਇੰਸ ਵਿਭਾਗ ਵਲੋਂ ਭਾਰਤ ਸਰਕਾਰ ਦੀ ਪਹਿਲਕਦਮੀ ਵਰਚੂਅਲ ਲੈਬ ਵਿਸ਼ੇ ਉੱਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਾਲਜ ਦੀ ਆਈ.ਸੀ.ਟੀ ਲੈਬ ਵਿਖੇ ਕੀਤਾ ਗਿਆ¢ ਵਰਕਸ਼ਾਪ ਦÏਰਾਨ ਸਾਇੰਸ ਵਿਭਾਗ ਦੇ ਮੁਖੀ ਡਾ. ਨਵਨੀਤ ਦਾਬੜਾ ਅਤੇ ਡਾ. ਗੁਰਮੇਜ ਸਿੰਘ ਗਣਿਤ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੰਧਿਤ ਵਿਸ਼ੇ ਬਾਰੇ ਜਾਣਕਾਰੀ ਦਿੱਤੀ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਰਚੂਅਲ ਲੈਬ ਸਿਮੂਲੇਸ਼ਨ ਪ੍ਰਯੋਗਾਂ ਦੀ ਪ੍ਰਕਿਰਿਆ, ਲੈਬ ਸੁਰੱਖਿਆ ਨਿਯਮਾਂ ਅਤੇ ਡਾਟਾ ਸੰਭਾਲ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ¢ਵਰਕਸ਼ਾਪ ਵਿਚ ਬੀ.ਐੱਸ.ਸੀ ਪਹਿਲਾ ਅਤੇ ਦੂਜਾ ਸਾਲ ਦੇ 35 ਵਿਦਿਆਰਥੀਆਂ ਨੇ ਭਾਗ ਲਿਆ | ਵਰਕਸ਼ਾਪ ਦÏਰਾਨ ਵਿਦਿਆਰਥੀਆਂ ਵਿਚਕਾਰ ਸਿਮੂਲੇਸ਼ਨ ਰਾਹੀਂ ਕੀਤੇ ਪ੍ਰਯੋਗਾਂ ਉੱਤੇ ਵੀਡੀਓ ਰੀਲ ਮੁਕਾਬਲਾ ਵੀ ਕਰਵਾਇਆ ਗਿਆ¢ ਸਭ ਤੋਂ ਉੱਤਮ ਵੀਡੀਓ ਨੂੰ ਵਿਗਿਆਨ ਵਿਭਾਗ ਵਲੋਂ ਖ਼ਾਸ ਤੌਰ 'ਤੇ ਸਨਮਾਨਿਤ ਕੀਤਾ¢ ਇਸ ਵਰਕਸ਼ਾਪ ਨੂੰ ਸਫਲ ਬਣਾਉਣ ਵਿਚ ਡਾ.ਰਮਨ, ਸਾਇੰਸ ਐਸੋਸੀਏਸ਼ਨ ਅਤੇ ਰਾਮਾਨੁਜਨ ਗਣਿਤ ਕਲੱਬ ਦੇ ਵਿਦਿਆਰਥੀਆਂ ਨੇ ਮਹੱਤਵਪੂਰਨ ਯੋਗਦਾਨ ਪਾਇਆ¢ਵਰਕਸ਼ਾਪ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਆਨਲਾਈਨ ਪ੍ਰਮਾਣ ਪੱਤਰ ਜਾਰੀ ਕੀਤੇ ਗਏ¢ ਪਿੰ੍ਰਸੀਪਲ ਅਤੇ ਵਿਭਾਗ ਮੁਖੀ ਡਾ.ਨਵਨੀਤ ਦਾਬੜਾ ਨੇ ਵਿਗਿਆਨ ਵਿਭਾਗ ਦੇ ਸਮੂਹ ਸਟਾਫ਼ ਦੀ ਮਿਹਨਤ ਸ਼ਲਾਘਾ ਕੀਤੀ | ਉਨ੍ਹਾਂ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਲਜ ਪ੍ਰਬੰਧਕ ਅਤੇ ਆਈਕਿਊਏਸੀ ਵਲੋਂ ਦਿੱਤੇ ਸਮਰਥਨ ਲਈ ਧੰਨਵਾਦ ਪ੍ਰਗਟਾਇਆ¢