ਫ਼ਿਰੋਜ਼ਪੁਰ, 2 ਨਵੰਬਰ (ਸਰਬਜੀਤ ਸਿੰਘ ਧਾਲੀਵਾਲ)-ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਤੀਏ ਵਾਲਾ ਵਲੋਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਵਰਗ ਦੀਆਂ ਖੇਡਾਂ 'ਚ 19 ਗੋਲਡ, 9 ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਪ੍ਰਾਪਤ ਕਰ ਜ਼ਿਲੇ੍ਹ 'ਚੋ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏ ਵਾਲਾ ਦਲਜੀਤ ਕੌਰ ਦੀ ਅਗਵਾਈ 'ਚ ਪ੍ਰਾਪਤ ਕੀਤੀ ਵੱਡੀ ਜਿੱਤ ਅਤੇ ਬਲਾਕ ਦੇ ਸਮੂਹ ਅਧਿਆਪਕ ਵਰਗ 'ਚ ਖ਼ੁਸ਼ੀ ਦੀ ਲਹਿਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 11 ਬਲਾਕਾਂ ਦੇ ਜੇਤੂ ਖਿਡਾਰੀਆਂ 'ਚ ਸਤੀਏ ਵਾਲਾ ਨੇ ਕੁੱਲ 19 ਮੈਡਲ ਪ੍ਰਾਪਤ ਕੀਤੇ ਜਿਨ੍ਹਾਂ 'ਚ 17 ਮੈਡਲ ਸਰਕਾਰੀ ਸਕੂਲਾਂ ਦੇ ਖਿਡਾਰੀਆ ਅਤੇ 2 ਮੈਡਲ ਬਲਾਕ ਸਤੀਏ ਵਾਲਾ ਅਧੀਨ ਆਉਂਦੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਨੇ ਪ੍ਰਾਪਤ ਕੀਤੇ | ਦੂਜੇ ਨੰਬਰ 'ਤੇ ਰਹੇ ਬਲਾਕ ਫ਼ਿਰੋਜ਼ਪੁਰ-1 ਨੇ 17 ਗੋਲਡ ਮੈਡਲ ਪ੍ਰਾਪਤ ਕੀਤੇ ਜਿਨ੍ਹਾਂ 'ਚ ਸਰਕਾਰੀ ਸਕੂਲ ਦੇ ਖਿਡਾਰੀਆ ਨੇ 5 ਅਤੇ ਪ੍ਰਾਈਵੇਟ ਸਕੂਲ ਦੇ ਖਿਡਾਰੀਆ ਨੇ 12 ਮੈਡਲ ਪ੍ਰਾਪਤ ਕੀਤੇ ਤੀਜੇ ਨੰਬਰ 'ਤੇ ਰਹੇ ਮੱਲਾਂਵਾਲਾ ਬਲਾਕ ਨੇ 9 ਮੈਡਲ ਜਿਸ 'ਚ 8 ਸਰਕਾਰੀ ਸਕੂਲਾਂ ਅਤੇ 1 ਪ੍ਰਾਈਵੇਟ ਸਕੂਲਾਂ ਨੇ ਪ੍ਰਾਪਤ ਕੀਤਾ | ਇਨ੍ਹਾਂ ਖੇਡਾਂ 'ਚ ਬਲਾਕ ਪਿੰਡੀ, ਮਮਦੋਟ ਮੱਖੂ ਨੇ ਕੋਈ ਵੀ ਸੋਨ ਤਗਮਾ ਪ੍ਰਾਪਤ ਨਹੀਂ ਕੀਤਾ | ਬਲਾਕ ਸਤੀਏ ਵਾਲਾ ਦੇ ਸਰਕਾਰੀ ਸਕੂਲਾਂ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਸ 'ਚ ਪ੍ਰਾਇਮਰੀ ਸਕੂਲ ਭਾਂਗਰ ਦੀ ਕਾਰਗੁਜ਼ਾਰੀ ਬਹੁਤ ਹੀ ਬਿਹਤਰੀਨ ਰਹੀ | ਬਲਾਕ ਸਤੀਏ ਵਾਲਾ ਦੀ ਇਸ ਪ੍ਰਾਪਤੀ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਨੇ ਮੁਬਾਰਕਬਾਦ ਦਿੰਦਿਆਂ ਸੂਬਾ ਪੱਧਰੀ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕਲੱਸਟਰ ਮੁਖੀ ਕੁਲਵੰਤ ਸਿੰਘ, ਗੁਣਵੰਤ ਕੌਰ, ਰਿਤੂ ਬਾਲਾ, ਨਵਦੀਪ ਕੁਮਾਰ, ਜੀਵਨ ਸ਼ਰਮਾ, ਹਰਬੰਸ ਕੌਰ, ਜਸਵਿੰਦਰ ਕੌਰ, ਤਲਵਿੰਦਰ ਸਿੰਘ ਖ਼ਾਲਸਾ, ਸੁਰਿੰਦਰ ਗਿੱਲ, ਹਰੀਸ਼ ਕੁਮਾਰ, ਮਹਿਲ ਸਿੰਘ ਭਾਗਰ, ਇੰਦਰਜੀਤ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ, ਸੁਖਜਿੰਦਰ ਸਿੰਘ ਪ੍ਰਧਾਨ, ਜਸਵਿੰਦਰ ਸਿੰਘ, ਰਾਹੁਲ ਸ਼ਰਮਾ, ਬੂਟਾ ਸਿੰਘ, ਹਰਮਨਪ੍ਰੀਤ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਬਲਕਾਰ ਗਿੱਲ, ਨੇਹਾ, ਆਨੰਦਪ੍ਰੀਤ ਕੌਰ, ਪੂਨਮ, ਮਨਦੀਪ ਕੌਰ, ਬਿੰਦੂ ਰਾਣੀ, ਸਤਵਿੰਦਰ ਕੌਰ, ਮੰਜੂ ਬਾਲਾ, ਅਨੂ ਰਾਣੀ, ਨੇ ਬੀ.ਪੀ.ਈ.ਓ ਦਲਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਜੇਤੂ ਖਿਡਾਰੀਆਂ ਨੂੰ ਅਗਲੇਰੇ ਮੁਕਾਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ |