ਅਬੋਹਰ, 3 ਨਵੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਲਾਇਨਜ਼ ਕਲੱਬ ਵਲੋਂ ਗੁਰਦੁਆਰਾ ਸ੍ਰੀ ਨਾਨਕਸਰ ਟੋਭਾ ਦੀ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਹਿਰ 'ਚ ਸਜਾਏ ਗਏ ਨਗਰ ਕੀਰਤਨ ਦਾ ਭਗਤ ਚੌਂਕ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਕਲੱਬ ਵਲੋਂ ਬੂੰਦੀ ਭੁੱਜੀਏ ਦਾ ਲੰਗਰ ਅਤੇ ਠੰਢੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਹੈਪੀ ਬਰਾੜ, ਸਕੱਤਰ ਅਨਮੋਲ ਬਾਘਲਾ, ਗੁਰਤੇਜ ਸਿੰਘ, ਚੇਅਰਮੈਨ ਨਰੇਸ਼ ਖੁਰਾਨਾ, ਰਘੁਵੀਰ ਸਿੰਘ ਭੁੱਲਰ, ਹਰਕਮਲ ਬਰਾੜ, ਸਤਪਾਲ ਸਿੰਘ ਤਰਮਾਲਾ, ਜਸਪਾਲ ਸਰਾਂ ਆਦਿ ਹਾਜ਼ਰ ਸਨ |