ਅਬੋਹਰ, 21 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ) -ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਸਿਟੀ 1 ਅਬੋਹਰ ਦੇ ਮੁਖੀ ਪਰਮਜੀਤ ਕੁਮਾਰ ਨੂੰ ਬਦਲ ਦਿੱਤਾ ਗਿਆ ਹੈ, ਉਨ੍ਹਾਂ ਦੀ ਥਾਂ 'ਤੇ ਰਵਿੰਦਰ ਸਿੰਘ ਨੇ ਅੱਜ ਥਾਣਾ ਸਿਟੀ 1 ਅਬੋਹਰ ਦਾ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਚਾਰਜ ਸੰਭਾਲਦੇ ਹੋਏ ਕਿਹਾ ਕਿ ਇਲਾਕੇ ਵਿਚ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਨਸ਼ਾ ਤਸਕਰਾਂ ਦਾ ਨਾਮ ਦੱਸਣ ਵਾਲੇ ਲੋਕਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਪਬਲਿਕ ਦੇ ਸਹਿਯੋਗ ਨਾਲ ਕੰਮ ਕਰਦੀ ਹੈ ਅਤੇ ਪਬਲਿਕ ਸਹਿਯੋਗ ਦੇਵੇਗੀ ਤਾਂ ਇਲਾਕੇ ਨੂੰ ਯਕੀਨਨ ਅਪਰਾਧ ਮੁਕਤ ਕੀਤਾ ਜਾਵੇਗਾ |