20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 11 ਲੋਕ ਨਾਮਜ਼ਦ

Ad Position 21
No active advertisement
ਅਜੀਤ ਡੈਸਕ 22-11-2025
ਜਲਾਲਾਬਾਦ, 21 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਲਗਾਈ ਗਈ ਰੋਕਥਾਮ ਦੇ ਬਾਵਜੂਦ ਪਰਾਲੀ ਨੂੰ ਅੱਗ ਲਗਾ ਕੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵੱਲੋਂ 6 ਮੁਕੱਦਮੇ ਦਰਜ ਕੀਤੇ ਗਏ ਹਨ, ਜਿਸ ਵਿਚ 11 ਲੋਕ ਧਾਰਾ 223 ਬੀ.ਐਨ.ਐੱਸ. ਨਾਮਜ਼ਦ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੇਅੰਤ ਸਿੰਘ ਅਤੇ ਐੱਚ.ਸੀ. ਸ਼ਾਮ ਸਿੰਘ ਨੇ ਦੱਸਿਆ ਕਿ ਰਾਧਿਕਾ ਮੋਂਗਾ ਪੰਚਾਇਤ ਸੈਕਟਰੀ ਨੇ ਥਾਣੇ ਵਿਚ ਪੱਤਰ ਦਿੱਤੇ ਗਏ ਹਨ ਕਿ ਮਿਤੀ 14-11-2025 ਨੂੰ ਪਿੰਡ ਕਾਹਨੇਵਾਲਾ ਵਿਖੇ ਵਿਜੈ ਕੁਮਾਰ ਪੁੱਤਰ ਵਿੱਦਿਆਵੰਤੀ, ਸਵਿਤਾ ਰਾਣੀ ਪਤਨੀ ਸੋਮ ਨਾਥ, ਅਮਨਦੀਪ ਪੁੱਤਰ ਸੋਮ ਨਾਥ, ਜੰਗੀਰ ਸਿੰਘ ਪੁੱਤਰ ਦਾਨੋ ਬਾਈ, ਮੰਗਤ ਸਿੰਘ ਪੁੱਤਰ ਦਾਨੋ ਬਾਈ ਅਤੇ ਕਰਤਾਰ ਸਿੰਘ ਪੁੱਤਰ ਦਾਨੋ ਬਾਈ ਨੇ ਆਪਣੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ, ਜਿਸ ਤੇ ਉਨ੍ਹਾਂ ਵੱਲੋਂ ਪਾਰਲੀ ਸਾੜਨ ਤੇ ਇਨ੍ਹਾਂ ਲੋਕਾਂ ਦਾ ਚਲਾਨ ਕੱਟਿਆ ਗਿਆ ਅਤੇ 30 ਦਿਨਾਂ ਵਿਚ ਚਲਾਨ ਭਰਨ ਦੀ ਹਦਾਇਤ ਕੀਤੀ ਗਈ | ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦੇ ਵਿਰੁੱਧ ਧਾਰਾ 223 ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਉੱਧਰ, ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਸਤਨਾਮ ਦਾਸ ਨੇ ਦੱਸਿਆ ਕਿ ਗੁਰਮੇਲ ਸਿੰਘ ਵੈਟਰਨਰੀ ਫਾਰਮੇਸੀ ਵਲੋਂ ਥਾਣਾ ਸਦਰ ਜਲਾਲਾਬਾਦ ਵਿਖੇ ਪੱਤਰ ਦਿੱਤੇ ਗਏ ਹਨ | ਜਿਸ ਵਿਚ ਵੈਟਰਨਰੀ ਫਾਰਮੇਸੀ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਲੱਧੂਵਾਲਾ ਹਿਠਾੜ ਦੇ ਨਿਵਾਸੀ ਰਾਜ ਰਾਣੀ ਪਤਨੀ ਜਰਨੈਲ ਸਿੰਘ, ਕਸ਼ਮੀਰ ਸਿੰਘ ਪੁੱਤਰ ਈਸ਼ਰ ਸਿੰਘ, ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ, ਸੰਤੋਖ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਲੱਧੂਵਾਲਾ ਹਿਠਾੜ ਨੇ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜ ਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ | ਜਿਸ ਤੇ ਉਕਤ ਵਿਅਕਤੀਆਂ ਨੂੰ ਪਰਾਲੀ ਸਾੜਨ ਸਬੰਧੀ ਚਲਾਨ ਕੱਟਿਆ ਗਿਆ ਅਤੇ 30 ਦਿਨ ਦੇ ਵਿਚ ਇਹ ਚਲਾਨ ਭਰਨ ਦੀ ਹਦਾਇਤ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਨ੍ਹਾਂ ਵਿਅਕਤੀਆਂ ਦੇ ਵਿਰੁੱਧ ਥਾਣਾ ਸਦਰ ਜਲਾਲਾਬਾਦ ਵਿਖੇ ਵੱਖ ਵੱਖ ਮੁਕੱਦਮਿਆਂ ਵਿਚ ਧਾਰਾ 223 ਬੀ.ਐਨ.ਐੱਸ. ਤਹਿਤ ਦਰਜ ਕੀਤਾ ਗਿਆ ਹੈ | ਉੱਧਰ, ਇਕ ਹੋਰ ਮੁਕੱਦਮੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਲਾਈਨਮੈਨ ਨੇ ਪੁਲਿਸ ਕੋਲ ਲਿਖਤੀ ਪੱਤਰ ਦਿੱਤਾ ਗਿਆ | ਜਿਸ ਵਿਚ ਉਨ੍ਹਾਂ ਦੱਸਿਆ ਕਿ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਵਿਖੇ ਬਲਰਾਮ ਸਿੰਘ ਪੁੱਤਰ ਦੁੱਲਾ ਸਿੰਘ ਅਤੇ ਸਤਪਾਲ ਸਿੰਘ ਪੁੱਤਰ ਦੁਲਾ ਸਿੰਘ ਵਾਸੀਆਨ ਪ੍ਰਭਾਤ ਸਿੰਘ ਵਾਲਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ | ਜਿਸ ਤੇ ਉਕਤ ਵਿਅਕਤੀਆਂ ਦੇ ਵਿਰੁੱਧ ਚਲਾਨ ਭਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਵਿਅਕਤੀਆਂ ਵਿਰੁੱਧ ਧਾਰਾ 223 ਬੀ.ਐਨ.ਐੱਸ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੰਜਨਾ ਨੇ ਸੀਨੀਅਰ ਪੰਜਾਬ ਜੂਡੋ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੇ ਦਾ ਤਗਮਾ <br/> ਅਗਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦਿੱਤੇ 5-5 ਲੱਖ ਰੁਪਏ ਦੇ ਚੈੱਕ
Ad Position 24