19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੁਨਿਆਰੇ ਦੀ ਦੁਕਾਨ ਤੋਂ ਵਿਅਕਤੀ ਨੇ ਲੱਖਾਂ ਰੁਪਏ ਦੇ ਟੋਪਸ ਕੀਤੇ ਚੋਰੀ

Ad Position 21
No active advertisement
ਅਜੀਤ ਡੈਸਕ 22-11-2025
ਅਬੋਹਰ, 21 ਨਵੰਬਰ(ਵਿਵੇਕ ਹੂੜੀਆ)-ਅਬੋਹਰ ਦੇ ਬਾਜ਼ਾਰ ਨੰਬਰ 9 ਵਿਚ ਇਕ ਗਾਹਕ ਸੋਨੇ ਦੇ ਗਹਿਣੇ ਦੇਖਣ ਆਇਆ ਅਤੇ ਚਲਾਕੀ ਨਾਲ ਸੋਨੇ ਦੇ ਟੋਪਸ ਲੈ ਕੇ ਫ਼ਰਾਰ ਹੋ ਗਿਆ | ਜਦੋਂ ਦੁਕਾਨਦਾਰ ਨੇ ਆਪਣੀ ਦੁਕਾਨ ਦਾ ਕੈਮਰਾ ਚੈੱਕ ਕੀਤਾ ਤਾਂ ਉਸ ਨੂੰ ਘਟਨਾ ਦਾ ਪਤਾ ਲੱਗਿਆ ਅਤੇ ਉਸ ਨੇ ਤੁਰੰਤ ਸਿਟੀ ਵਨ ਪੁਲਿਸ ਨੂੰ ਸੂਚਿਤ ਕੀਤਾ | ਇਹ ਸਾਰੀ ਘਟਨਾ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਨ ਸੋਨੀ ਪੁੱਤਰ ਕਸਤੂਰੀ ਲਾਲ ਵਾਸੀ ਅਨੰਦ ਨਗਰੀ ਨੇ ਦੱਸਿਆ ਕਿ ਉਸ ਦੀ ਮਾਰਕੀਟ ਨੰਬਰ 9 ਵਿਚ ਰਾਜਨ ਜਵੈਲਰਜ਼ ਨਾਮ ਦੀ ਇਕ ਦੁਕਾਨ ਹੈ | ਉਸ ਦਾ ਛੋਟਾ ਭਰਾ ਹਰੀਸ਼ ਸੋਨੀ ਦੁਕਾਨ 'ਤੇ ਬੈਠਾ ਸੀ, ਜਦੋਂ ਇਕ ਆਦਮੀ ਦੁਕਾਨ ਵਿਚ ਦਾਖਲ ਹੋਇਆ ਅਤੇ ਪਹਿਲਾਂ ਉਸ ਨੇ ਪੰਜੇਬਾਂ ਅਤੇ 2 ਚਾਂਦੀ ਦੀਆਂ ਮੁੰਦਰੀਆਂ ਲੈ ਲਈਆਂ, ਫਿਰ ਸੋਨੇ ਦੇ ਟੋਪਸ ਦਿਖਾਉਣ ਲਈ ਕਿਹਾ | ਜਦੋਂ ਉਸ ਦਾ ਭਰਾ ਉਸ ਨੂੰ ਸੋਨੇ ਦੇ ਟੋਪਸ ਦਿਖਾ ਰਿਹਾ ਸੀ ਤਾਂ ਉਸ ਆਦਮੀ ਨੇ ਚਲਾਕੀ ਨਾਲ ਟੋਪਸਾਂ ਦਾ ਇਕ ਜੋੜਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਫਿਰ ਚੁੱਪਚਾਪ ਜਾਂਦੇ ਹੋਏ ਜੋੜਾ ਚੋਰੀ ਕਰ ਲਿਆ ਅਤੇ ਚਲਾ ਗਿਆ | ਜਦੋਂ ਉਸ ਦੇ ਭਰਾ ਹਰੀਸ਼ ਨੇ ਕੈਮਰੇ ਚੈੱਕ ਕੀਤੇ ਤਾਂ ਉਸ ਨੂੰ ਧੋਖਾਧੜੀ ਦਾ ਪਤਾ ਲੱਗਿਆ | ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਦਾ ਪਤਾ ਲਗਾਇਆ ਜਾਵੇ ਅਤੇ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੈਨਵੇ ਕਾਲਜ 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ <br/>
Ad Position 24