ਫ਼ਾਜ਼ਿਲਕਾ, 21 ਨਵੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਜੀ.ਐੱਸ.ਟੀ. ਦੇ ਕਰੋੜਾਂ ਰੁਪਏ ਜਮ੍ਹਾ ਨਾ ਕਰਵਾਉਣ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਇੰਸਪੈਕਟਰ ਲੇਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਹਿਤ ਅਗਰਵਾਲ ਸਟੇਟ ਟੈਕਸ ਅਫ਼ਸਰ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੈਸਰਜ਼ ਅਸਨੀਤ ਪੋ੍ਰਡਕਟ ਇੰਡੀਆ ਅਤੇ ਇਸ ਦਾ ਭਾਈਵਾਲ, ਰੋਹਿਤ ਕੁਮਾਰ ਪੁੱਤਰ ਚੁੰਨੀ ਲਾਲ, ਮੁਸਤਾਖ ਅਹਿਮਦ ਪੁੱਤਰ ਅਮੀਰ ਖ਼ਾਨ ਵਾਸੀ ਗਾਂਧੀ ਨਗਰ ਫ਼ਾਜ਼ਿਲਕਾ ਨੇ ਜੀ.ਐੱਸ.ਟੀ. ਨਿਯਮਾਂ ਦੀ ਉਲੰਘਣਾ ਕਰਕੇ 7,57,56,770 ਰੁਪਏ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚ ਜਮ੍ਹਾਂ ਨਾ ਕਰਵਾਉਣ 'ਤੇ ਇਕ ਅਪਰੂਵਲ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਨੂੰ ਦਿੱਤੀ ਗਈ | ਜਿਨ੍ਹਾਂ ਤੋਂ ਅਪਰੂਵਲ ਮਿਲਣ ਤੋਂ ਬਾਅਦ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |