ਅਬੋਹਰ, 6 ਦਸੰਬਰ (ਵਿਵੇਕ ਹੂੜੀਆ)-ਸ਼੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐੱਸ.ਈ) ਅਬੋਹਰ ਜੋ ਕਿ ਵਿੱਦਿਆ ਭਾਰਤੀ ਦੁਆਰਾ ਚਲਾਇਆ ਜਾਂਦਾ ਹੈ, ਨਵੀਂ ਸਿੱਖਿਆ ਨੀਤੀ 2020 ਦੇ ਪਾਠਕ੍ਰਮ ਨੂੰ ਸੰਪੂਰਨ ਪਹੁੰਚ ਅਨੁਸਾਰ ਪੜ੍ਹਾ ਰਿਹਾ ਹੈ | ਸਮੇਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ-ਸਮੇਂ 'ਤੇ ਵੱਖ-ਵੱਖ ਵਿਸ਼ਿਆਂ ਵਿਚ ਓਲੰਪੀਆਡ ਆਯੋਜਿਤ ਕੀਤੇ ਜਾਂਦੇ ਹਨ, ਜਿਸ ਨਾਲ ਬੱਚੇ ਆਪਣੀ ਪ੍ਰਤੀਯੋਗੀ ਪ੍ਰਤਿਭਾ ਅਤੇ ਤਰੱਕੀ ਦੀ ਪਛਾਣ ਕਰ ਸਕਦੇ ਹਨ | ਇਹ ਕੰਮ ਉਨ੍ਹਾਂ ਦੇ ਕਰੀਅਰ ਅਤੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ | ਸਕੂਲ ਦੇ ਦੂਜੀ ਤੋਂ ਦਸਵੀਂ ਜਮਾਤ ਤੱਕ ਦੇ 106 ਬੱਚਿਆਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ |