ਅਬੋਹਰ, 6 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਜੂਡੋ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਸ਼ਿਵਾਲਿਕ ਪਬਲਿਕ ਸਕੂਲ ਅਬੋਹਰ ਵਿਖੇ ਪਹਿਲਾ ਜੂਨੀਅਰ ਅਤੇ ਕੈਡਟ ਜੂਡੋ ਮੁਕਾਬਲਾ ਕਰਵਾਇਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸੋਨੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਜੂਡੋ ਸੈਂਟਰਾਂ, ਪਿੰਡਾਂ ਅਤੇ ਸ਼ਹਿਰਾਂ ਦੇ ਖਿਡਾਰੀ ਮੁੰਡੇ ਅਤੇ ਕੁੜੀਆਂ ਨੇ ਹਿੱਸਾ ਲਿਆ | ਇਸ ਮੁਕਾਬਲੇ ਦੇ ਉਦਘਾਟਨ ਦੇ ਪਹਿਲੇ ਦਿਨ ਦਵਿੰਦਰ ਕੁਮਾਰ ਸਵਾਮੀ ਜੋ ਕਿ ਵਿਸ਼ੇਸ਼ ਤੌਰ 'ਤੇ ਨਿਊਜ਼ੀਲੈਂਡ ਤੋਂ ਮੁੱਖ ਮਹਿਮਾਨ ਵਜੋਂ ਆਏ ਸਨ, ਨੇ ਮੁਕਾਬਲੇ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਇਨਾਮ ਵੰਡ ਸਮਾਰੋਹ ਦੇ ਆਖ਼ਰੀ ਦਿਨ ਸ਼ਿਵਾਲਿਕ ਪਬਲਿਕ ਸਕੂਲ ਦੇ ਪਿ੍ੰਸੀਪਲ ਭਗਵਾਨ ਮਾਹਿਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਾਈ ਕੋਚ ਰਾਜਿੰਦਰ ਬਿਸ਼ਨੋਈ, ਸੁਧੀਰ ਕੁਮਾਰ ਸੋਨੀ, ਦਯਾ ਰਾਮ, ਰੋਹਿਤ ਸਵਾਮੀ, ਰਾਜਸਥਾਨ ਸਟੇਟ ਰੈਫ਼ਰੀ ਦੀਪਕ ਚੰਦ, ਪਵਨ ਦੀਪ ਸਿੰਘ, ਉਦੇਸ਼ ਸਿਡਾਨਾ, ਅਨਿਲ ਸਿਆਗ, ਸਵਾਤੀ ਸ਼ੁਕਲਾ, ਪ੍ਰਵੀਨ ਕੁਮਾਰ ਆਦਿ ਮੌਜੂਦ ਸਨ |