ਅਬੋਹਰ, 6 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਜਮਰੂਹੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਬਲਵੰਤ ਸਿੰਘ ਢਾਣੀ ਕੜਾਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੇ ਸੀਡ ਫਾਰਮ ਅਬੋਹਰ ਵਿਚੋਂ ਨਿਕਲ ਰਹੇ ਬਾਈਪਾਸ ਦੇ ਮੁਆਵਜ਼ੇ ਲਈ ਚੱਲੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਹਰ ਸ਼ਖ਼ਸ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਚਰਨ ਸਿੰਘ ਬਾਜੀਦਪੁਰਾ ਭੋਮਾ ਤੇ ਜ਼ਿਲ੍ਹਾ ਸੈਕਟਰੀ ਡਾ.ਗੋਪਾਲ ਸਿੰਘ ਸੀਡ ਫਾਰਮ ਨੇ ਦੱਸਿਆ ਕਿ ਇਤਿਹਾਸ ਵਿਚ ਦਰਜ ਹੈ ਕਿ ਕਈ ਵਾਰ ਇਨਕਲਾਬੀਆਂ ਤੇ ਸੰਸਥਾਵਾਂ ਨੂੰ ਵੀ ਚੱਲਦੇ ਸੰਘਰਸ਼ ਵਾਪਸ ਲੈਣੇ ਪਏ | ਇਸ ਦੌਰਾਨ ਜ਼ਿਲ੍ਹਾ ਪੈੱ੍ਰਸ ਸੈਕਟਰੀ ਕਾਮਰੇਡ ਅਵਤਾਰ ਸਿੰਘ ਨੇ ਦੱਸਿਆ ਕਿ ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਆਬਾਦਕਾਰਾਂ ਦੇ ਮਾਲਕੀ ਹੱਕ 'ਤੇ ਮੁਆਵਜ਼ੇ ਲਈ ਲਾਮਬੰਦੀ ਕੀਤੀ ਜਾਵੇ | ਇਸ ਤੋਂ ਇਲਾਵਾ ਅਰਜੁਨ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਜੱਗਾ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ ਅਜੀਤ ਨਗਰ, ਹਰਦਿਆਲ ਸਿੰਘ ਸਾਬਕਾ ਸਰਪੰਚ, ਦੇਵੀ ਲਾਲ ਬੁਰਜ ਮੁਹਾਰ, ਬਿੱਟੂ, ਕੂਕਾ ਸਿੰਘ ਅਬੋਹਰ, ਹਰਜਿੰਦਰ ਸਿੰਘ, ਪੱਪੂ ਰਾਮ ਆਦਿ ਹਾਜ਼ਰ ਸਨ | ਅੰਤ ਵਿਚ ਪ੍ਰਧਾਨ ਕਾਮਰੇਡ ਅਵਤਾਰ ਸਿੰਘ ਨੇ ਧੰਨਵਾਦ ਕਰਦੇ ਹੋਏ ਮਿਹਨਤ ਕਰਨ ਦੀ ਅਪੀਲ ਕੀਤੀ |