11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕਿਸਾਨ, ਮਜ਼ਦੂਰ ਜਥੇਬੰਦੀ ਨੇ ਪ੍ਰੀਪੇਡ ਮੀਟਰ ਉਤਾਰ ਕੇ ਬਿਜਲੀ ਘਰ ਜਮ੍ਹਾਂ ਕਰਵਾਏ <br/>

Ad Position 21
No active advertisement
ਅਜੀਤ ਡੈਸਕ 21-12-2025
ਮੰਡੀ ਲਾਧੂਕਾ, 29 ਦਸੰਬਰ (ਰਾਕੇਸ਼ ਛਾਬੜਾ)-ਕੇ ਐੱਮ ਐੱਮ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਇਸ ਸਰਹੱਦੀ ਖੇਤਰ ਵਿਚ ਹਜ਼ਾਰਾਂ ਖਪਤਕਾਰਾਂ ਦੇ ਘਰਾਂ ਵਿਚ ਲੱਗੇ ਪ੍ਰੀਪੇਡ ਮੀਟਰ ਉਤਾਰ ਕੇ ਪਾਵਰ ਕਾਮ ਦੀ ਸਥਾਨਕ ਸਬ ਡਿਵੀਜ਼ਨ ਵਿਚ ਜਮ੍ਹਾ ਕਰਵਾਏ ਗਏ ਹਨ | ਕਮੇਟੀ ਦੇ ਆਗੂ ਗੌਰਵ ਬਤਰਾ, ਕੈਰੀ ਰਾਏ, ਸਤਪਾਲ ਸਿੰਘ, ਚਰਨਜੀਤ ਸਿੰਘ, ਪ੍ਰਗਟ ਸਿੰਘ, ਕੁਲਦੀਪ ਸਿੰਘ ਅਤੇ ਗੁਰਮੁਖ ਸਿੰਘ ਨੇ ਦੱਸਿਆ ਹੈ ਇਸ ਖੇਤਰ ਦੇ ਵੱਖ ਪਿੰਡਾਂ ਵਿਚ ਖਪਤਕਾਰਾਂ ਦੇ ਲੱਗੇ ਪ੍ਰੀਪੇਡ ਮੀਟਰ ਉਤਾਰ ਕੇ ਮੰਡੀ ਦੀ ਸਬ ਡਿਵੀਜ਼ਨ ਵਿਚ ਜਮ੍ਹਾ ਕਰਵਾਏ ਗਏ ਹਨ | ਉਨ੍ਹਾਂ ਨੇ ਕਿਹਾ ਹੈ ਜਦੋਂ ਜਥੇਬੰਦੀ ਦੇ ਨੁਮਾਇੰਦੇ ਇਹ ਮੀਟਰ ਦਫ਼ਤਰਾਂ ਵਿਖੇ ਜਮ੍ਹਾ ਕਰਵਾਉਣ ਲਈ ਗਏ ਤਾਂ ਅਧਿਕਾਰੀ ਆਪਣੇ ਦਫ਼ਤਰਾਂ ਵਿਚੋਂ ਗ਼ਾਇਬ ਸਨ, ਮਜਬੂਰਨ ਉਹ ਇਹ ਮੀਟਰ ਦਫ਼ਤਰ ਵਿਖੇ ਰੱਖ ਕੇ ਵਾਪਸ ਆ ਗਏ ਹਨ, ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਚਾਰ ਹਜ਼ਾਰ ਦੇ ਕਰੀਬ ਮੀਟਰ ਜਮ੍ਹਾ ਕਰਵਾਏ ਗਏ ਹਨ | ਉਨ੍ਹਾਂ ਨੇ ਕਿਹਾ ਹੈ ਪ੍ਰੀਪੇਡ ਮੀਟਰ ਤੋਂ ਖਪਤਕਾਰਾਂ ਨੂੰ ਵਧੇਰੇ ਬਿਜਲੀ ਦੇ ਬਿੱਲ ਆ ਰਹੇ ਹਨ | ਉਨ੍ਹਾਂ ਨੇ ਕਿਹਾ ਹੈ ਇਕ ਪਾਸੇ ਸਰਕਾਰ ਵਲੋਂ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ, ਪਰ ਸਰਕਾਰ ਗ਼ਰੀਬ ਲੋਕਾਂ ਦੇ ਪ੍ਰੀਪੇਡ ਮੀਟਰ ਲਗਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਖਪਤਕਾਰਾਂ ਦੇ ਮਕੈਨੀਕਲ ਮੀਟਰ ਲਗਾਏ ਜਾਣ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਵਿਪਨ ਸ਼ਰਮਾ ਨੇ ਅਪਾਹਜ ਲੋਕਾਂ ਦੇ ਬਣਵਾਏ ਰੇਲਵੇ ਪਾਸ ਤੇ ਸਰਟੀਫਿਕੇਟ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਦਾ ਬੱਲੂਆਣਾ ਹਲਕੇ ਵਿਚ ਵੋਟ ਫ਼ੀਸਦੀ ਵਧਿਆ : ਬੀਬੀ ਰਜਿੰਦਰ ਕ...
Ad Position 24