ਫ਼ਾਜ਼ਿਲਕਾ, 23 ਦਸੰਬਰ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਹੌਲਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜੰਡ ਵਾਲਾ ਖਰਤਾ ਰੋਡ ਅੰਨ੍ਹੀ ਦਿੱਲੀ ਡਿੱਗੀ ਨੇੜੇ ਪੁੱਜੇ ਤਾਂ ਖ਼ਾਲੀ ਜਗਾ ਦੀਵਾਰ ਦੇ ਨਾਲ ਰੋਨਿਤ ਉਰਫ਼ ਕਾਕਾ ਪੁੱਤਰ ਲਾਡਲਾ ਪ੍ਰਸਾਦ ਵਾਸੀ ਇੰਦਰਾ ਨਗਰੀ ਜੰਡ ਵਾਲਾ ਰੋਡ ਫ਼ਾਜ਼ਿਲਕਾ ਆਪਣੇ ਖੱਥੇ ਹੱਥ ਵਿਚ ਹੈਰੋਇਨ ਅਲੂਦ ਸਿਲਵਰ ਪੰਨੀ ਪਕੜੀ ਹੋਈ ਅਤੇ ਸੱਜੇ ਹੱਥ ਵਿਚ ਇਕ ਲਾਈਟਰ ਅਤੇ 10 ਰੁਪਏ ਦਾ ਨੋਟ ਪਾਈਪ ਰੋਲ ਬਣੀ ਹੋਈ ਪਕੜਿਆ ਹੋਇਆ ਸੀ, ਜੋ ਹੈਰੋਇਨ ਦਾ ਸੇਵਨ ਕਰ ਰਿਹਾ ਸੀ | ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |