ਅੰਮਿ੍ਤਸਰ, 3 ਜੂਨ (ਰੇਸ਼ਮ ਸਿੰਘ)-ਥਾਣਾ ਛਾਉਣੀ ਦੀ ਪੁਲਿਸ ਵਲੋਂ ਚੋਰੀ ਦੇ 4 ਦੋਪਹੀਆ ਵਾਹਨ ਬਰਾਮਦ ਕਰਕੇ ਇਕ ਮੁਲਜ਼ਮ ਨੂੰ ੂ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ | ਇਹ ਪ੍ਰਗਟਾਵਾ ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਲਵਪ੍ਰੀਤ ਸਿੰਘ ਉਰਫ ਰਾਜਾ ਵਾਸੀ ਸੰਨ ਸਾਹਿਬ ਰੋਡ ਛੇਹਰਟਾ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਪੁਲਿਸ ਪਾਰਟੀ ਨਾਕਾਬੰਦੀ ਦੇ ਸੰਬੰਧ ਵਿਚ ਚੌਕ ਮਾਹਲ ਬਾਈਪਾਸ ਮੌਜੂਦ ਸੀ ਕਿ ਆਉਂਦੇ ਜਾਂਦੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਭਰਤੀ ਦਫ਼ਤਰ ਵਾਲੀ ਸਾਇਡ ਤੇ ਇਕ ਐਕਟਿਵਾ ਸਕੂਟਰੀ 'ਤੇ ਸਵਾਰ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਏ.ਐੱਸ.ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੁਕਣ ਦਾ ਇਸ਼ਾਰਾ ਕੀਤਾ ਤੇ ਜਦੋਂ ਸਕੂਟਰੀ ਦੇ ਕਾਗਜਾਤ ਆਦਿ ਚੈੱਕ ਕੀਤੇ ਤਾਂ ਉਹ ਮਾਲਕੀ ਸੰਬੰਧੀ ਕਈ ਕਾਗਜ਼ਾਤ ਪੇਸ਼ ਨਾ ਕਰ ਸਕਿਆ | ਉਨ੍ਹਾਂ ਦਸਿਆ ਕਿ ਗਿ੍ਫਤਾਰ ਕੀਤਾ ਮੁਲਜ਼ਮ ਲੜਕਾ ਨਸ਼ੇ ਦੀ ਹਾਲਾਤ 'ਚ ਸੀ ਤੇ ਉਹ ਚੋਰੀ ਕੀਤੀ ਐਕਟਿਵਾ ਸਕੂਟਰੀ ਅੱਗੇ ਵੇਚਣ ਲਈ ਗ੍ਰਾਹਕ ਦੀ ਭਾਲ ਕਰ ਰਿਹਾ ਸੀ | ਉਸਦੀ ਤਫਤੀਸ਼ ਉਪਰੰਤ ਚਾਰ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ ਹਨ |
ਚੋਰੀ ਦੇ 4 ਦੋਪਹੀਆ ਵਾਹਨ ਬਰਾਮਦ, ਇਕ ਗਿ੍ਫ਼ਤਾਰ
ਅਜੀਤ ਡੈਸਕ
04-06-2025