19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅੰਮਿ੍ਤਸਰ 'ਚ ਵੀ ਆਨਲਾਈਨ ਰਜਿਸਟਰੀਆਂ ਲਈ ਤਿਆਰੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 04-06-2025
• ਸਬ- ਰਜਿਸਟਰਾਰ 3 ਦਫ਼ਤਰ ਵੀ ਹੋਵੇਗਾ ਮੁੱਖ ਦਫ਼ਤਰ 'ਚ ਤਬਦੀਲ
ਅੰਮਿ੍ਤਸਰ, 3 ਜੂਨ (ਰੇਸ਼ਮ ਸਿੰਘ)-ਮੋਹਾਲੀ 'ਚ ਈ. ਜੀ. ਰਜਿਸਟਰੀ ਦੀ ਕੀਤੀ ਸ਼ੁਰੂਆਤ ਉਪਰੰਤ ਅੰਮਿ੍ਤਸਰ 'ਚ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਨ ਲਾਈਨ ਰਜਿਸਟਰੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਇਹ ਸ਼ੁਰੂਆਤ ਇਸੇ ਮਹੀਨੇ 15 ਜੂਨ ਤੱਕ ਹੋ ਜਾਵੇਗੀ | ਇਸ ਦੇ ਨਾਲ ਹੀ ਅੰਮਿ੍ਤਸਰ ਸਬ ਰਜਿਸਟਰਾਰ ਦਫਤਰ-3 ਨੂੰ ਵੀ ਮੁਖ ਦਫਤਰ 'ਚ ਇਕ ਅਤੇ ਦੋ ਵਾਲੀ ਇਮਾਰਤ 'ਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਲਈ ਇਕ ਕਮਰੇ ਨੂੰ ਦਫਤਰ ਵਜੋਂ ਤਿਆਰ ਕਰਨ ਲਈ ਮੁਰੰਮਤ ਕੀਤੀ ਜਾ ਰਹੀ ਹੈ | ਕੌਮੀ ਜੈਨਰਿਕ ਡਾਕੂਮੈਂਟਸ ਰਜਿਸਟਰੇਸ਼ਨ ਤਹਿਤ ਇਸ ਨੂੰ ਭੁਗਤਾਨ ਆਦਿ ਕਰਨ ਦੇ ਵੀ ਕਾਊਾਟਰ ਖੋਲੇ ਜਾ ਰਹੇ ਹਨ ਤੇ ਰਜਿਸਟਰੀ ਕਲਰਕ ਪਹਿਲਾਂ ਵਾਂਗ ਇਸ ਤੇ ਕੱਚੀ ਪੈਨਸਲ ਨਾਲ ਆਪਣਾ ਕੋਈ ਨੰਬਰ ਨਹੀਂ ਲਗਾ ਸਕਣਗੇ ਅਤੇ ਨਾ ਹੀ ਕੋਈ ਦਸਤਾਵੇਜ਼ ਨਾਲ ਵਸੀਕਾ ਨਵੀਸਾਂ ਦਾ ਹੀ ਤਲਕ ਵਾਸਤਾ ਰਹੇਗਾ | ਖ਼ਾਸ ਗੱਲ ਇਹ ਹੈ ਕਿ ਲੋਕ ਆਪਣੀ ਰਜਿਸਟਰੇਸ਼ਨ ਕਿਸੇ ਵੀ ਦਫ਼ਤਰ 'ਚ ਪੇਸ਼ ਕਰ ਸਕਣਗੇ ਅਤੇ ਆਨ-ਲਾਈਨ ਤੇ ਡਿਜ਼ੀਟਲ ਭੁਗਤਾਨ ਲਈ ਵੀ ਇੱਥੇ ਵਿਸੇਸ਼ ਸਹੂਲਤ ਹੋਵੇਗੀ |
ਇਸ ਲਈ ਬਕਾਇਦਾ ਸਟਾਫ਼ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਉਪੰਰਤ ਇਹ ਕੰਮ ਕਾਫੀ ਜਲਦ ਤੇ ਸੁਖਾਲਾ ਹੋ ਸਕੇਗਾ | ਦੂਜਾ ਪਹਿਲੂ ਇਹ ਹੈ ਕਿ ਇਸ ਫੈਸਲੇ ਨਾਲ ਭਿ੍ਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਾਹ ਸੁੱਕੇ ਹੋਏ ਹਨ ਜੋ ਰਜਿਸਟਰੀਆਂ ਦੇ ਕੰਮ ਤੋਂ ਮੋਟੀ ਕਮਾਈ ਕਰਦੇ ਰਹੇ ਹਨ | ਇੱਥੇ ਇਕ ਰਜਿਸਟਰੀ ਕਲਰਕ ਤਾਂ ਸਬ-ਰਜਿਸਟਰਾਰ ਤੋਂ ਵੀ ਮੋਟੀ ਕਮਾਈ ਕਰਨ ਦੇ ਚਰਚੇ ਹਨ ਜੋ ਹੁਣ ਸਭ ਤੋਂ ਵੱਧ ਤੌਖਲੇ 'ਚ ਦੱਸਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਨਾਜਾਇਜ਼ ਤੇ ਨਕਲੀ ਸ਼ਰਾਬ 'ਤੇ ਆਬਕਾਰੀ ਵਿਭਾਗ ਨੇ ਕੀਤੀ ਸਖ਼ਤੀ ਅਗਲੀ ਖ਼ਬਰ ਚੋਰੀ ਦੇ 4 ਦੋਪਹੀਆ ਵਾਹਨ ਬਰਾਮਦ, ਇਕ ਗਿ੍ਫ਼ਤਾਰ
Ad Position 24