19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਲੈਂਡ ਪੂਲਿੰਗ ਨੀਤੀ ਕਿਸਾਨ ਤੇ ਪੰਜਾਬ ਵਿਰੋਧੀ- ਸਰਵਣ ਸਿੰਘ ਪੰਧੇਰ

Ad Position 21
No active advertisement
ਅਜੀਤ ਡੈਸਕ 04-06-2025

ਅੰਮਿ੍ਤਸਰ, 3 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਮੇਤ ਸਭ ਸਰਕਾਰੀ ਤੰਤਰ ਦਾ ਜ਼ੋਰ ਅੱਜ ਲੁਧਿਆਣਾ ਅਰਬਨ ਅਸਟੇਟ ਬਣਾਉਣ ਲਈ ਐਕਵਾਇਰ ਕੀਤੀ ਜਾਣ ਵਾਲੀ 24311 ਏਕੜ ਜ਼ਮੀਨ ਲਈ ਲਿਆਂਦੀ ਲੈਂਡ ਪੂਲਿੰਗ ਨੀਤੀ ਨੂੰ ਚੰਗੀ ਸਾਬਿਤ ਕਰਨ ਲਈ ਲੱਗਾ ਹੋਇਆ ਹੈ, ਜਿਸ ਲਈ ਕਰੋੜਾਂ ਰੁਪਏ ਖਰਚ ਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ, ਪਰ ਅਸਲ 'ਚ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਕਿਉਂਕਿ 1000 ਗੱਜ ਰਿਹਾਇਸ਼ੀ ਪਲਾਟ ਜਿਸ ਦੀ ਕੀਮਤ 30 ਹਜ਼ਾਰ ਪ੍ਰਤੀ ਗਜ ਤੇ 200 ਗਜ ਕਮਰਸ਼ੀਅਲ ਪਲਾਟ ਜਿਸ ਦੀ ਕੀਮਤ 60 ਹਜ਼ਾਰ ਪ੍ਰਤੀ ਗਜ ਹੋਵੇਗੀ ਇਕ ਏਕੜ ਪਿੱਛੇ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ 45 ਹਜ਼ਾਰ ਨੂੰ ਗੱਜ ਐਵਰੇਜ਼, ਇਕ ਏਕੜ 'ਚ 4800 ਗੱਜ, 1200 ਕਿਸਾਨ ਨੂੰ ਦੇ ਕੇ 3600 ਗਜ ਦੀ ਡਿਵੈਲਪ ਕਰਨ ਤੇ ਨਾਂਅ ਤੇ 16,20,00,000 ਦੀ ਭਾਰੀ ਲੁੱਟ ਕੀਤੀ ਜਾਵੇਗੀ | ਪੰਧੇਰ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ 'ਚ ਜ਼ਮੀਨਾਂ ਦੀਆਂ ਤਹਿ ਹੋਈਆਂ ਕੀਮਤਾਂ ਵੀ ਅਦਾ ਨਹੀਂ ਕੀਤੀਆਂ ਜਾ ਰਹੀਆਂ | ਖੇਤੀ ਰਾਜ ਮੰਤਰੀ ਵੈਸ਼ਨਵ ਨੇ ਐੱਮ. ਐੱਸ. ਪੀ. 'ਚ ਵਾਧੇ ਨੂੰ ਲੈ ਕੇ ਗੁਮਰਾਹ ਕੀਤਾ ਹੈ, ਕਿਉਂਕਿ ਫ਼ਸਲਾਂ ਦੇ ਭਾਅ ਏ 2 + ਐੱਫ ਐੱਲ ਨਾਲ ਦਿੱਤੇ ਹਨ ਜਦਕਿ ਪ੍ਰਚਾਰੇ ਸੀ 2 + 50% ਨਾਲ ਜਾ ਰਹੇ ਹਨ | ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਤੇ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਨਰਿੰਦਰਦੀਪ ਸਿੰਘ ਦੇ ਸੀ. ਆਈ. ਏ. 2 ਵਲੋਂ ਕੀਤੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ | ਇਸ ਮੌਕੇ ਲਖਬੀਰ ਸਿੰਘ ਕੱਥੂਨੰਗਲ ਸਮੇਤ ਹੋਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਨੌਜਵਾਨ ਵਲੋਂ ਖੁਦਕੁਸ਼ੀ ਅਗਲੀ ਖ਼ਬਰ 5 ਦੇ 'ਘੱਲੂਘਾਰਾ ਮਾਰਚ' ਅਤੇ 6 ਦੇ 'ਅੰਮਿ੍ਤਸਰ ਬੰਦ' ਲਈ ਦਲ ਖ਼ਾਲਸਾ ਆਗੂਆਂ ਨੇ ਸ਼ਹਿਰ ਦੇ ਦੁਕਾਨਦਾਰਾਂ, ਕਾਰੋਬਾਰੀਆਂ...
Ad Position 24