ਅੰਮਿ੍ਤਸਰ, 4 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਈ. ਟੀ. ਓ. ਲਲਿਤ ਕੁਮਾਰ ਦੀ ਯੋਗ ਅਗਵਾਈ ਵਾਲੀ ਟੀਮ ਨੇ ਟਾਂਗਰਾ ਖੇਤਰ ਤੋਂ ਲਾਹਣ ਬਰਾਮਦ ਕੀਤੀ ਹੈ | ਜਾਣਕਾਰੀ ਮੁਤਾਬਕ ਆਬਕਾਰੀ ਇੰਸਪੈਕਟਰ ਹਰਜੀਤ ਸਿੰਘ ਨੇ ਪਿੰਡ ਖੱਬਿਆਂ ਦੇ ਡੇਰੇ ਨੇੜੇ ਟਾਂਗਰਾ ਵਿਖੇ ਕੀਤੀ ਛਾਪੇਮਾਰੀ ਦੌਰਾਨ ਲਾਵਾਰਿਸ ਖੇਤਰ 'ਚੋਂ 540 ਕਿਲੋ ਲਾਹਣ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਆਬਕਾਰੀ ਇੰਸਪੈਕਟਰ ਰਣ ਬਹਾਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਸਿੰਘ ਵਲੋਂ ਜੰਡਿਆਲਾ ਗੁਰੂ ਅਧੀਨ ਆਉਂਦੇ ਅਹਾਤਿਆਂ ਤੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਮੌਕੇ 'ਤੇ ਨਸ਼ਟ ਕਰਵਾਇਆ |
ਆਬਕਾਰੀ ਵਿਭਾਗ ਦੀ ਟੀਮ ਨੇ 540 ਕਿਲੋ ਲਾਹਣ ਕੀਤੀ ਬਰਾਮਦ
ਅਜੀਤ ਡੈਸਕ
05-06-2025