28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਸੀ. ਐੱਸ. ਟੀ. ਟੀ. ਵਲੋਂ ਵਰਕਸ਼ਾਪ 9 ਤੋਂ

Ad Position 21
No active advertisement
ਅਜੀਤ ਡੈਸਕ 05-06-2025
ਅੰਮਿ੍ਤਸਰ, 4 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਿੱਖਿਆ ਮੰਤਰਾਲੇ ਅਧੀਨ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮੀਨੋਲੋਜੀ (ਸੀ. ਐੱਸ. ਟੀ. ਟੀ.) ਮਿਲ ਕੇ 9 ਤੋਂ 13 ਜੂਨ 2025 ਤੱਕ ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਵਿਖੇ ਪੰਜ ਦਿਨਾ ਰਾਸ਼ਟਰੀ ਵਰਕਸ਼ਾਪ ਕਰਵਾਈ ਜਾ ਰਹੀ ਹੈ | ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਇਹ ਵਰਕਸ਼ਾਪ 'ਫੰਡਾਮੈਂਟਲ ਗਲੋਸਰੀ-ਵਣਜ (ਅੰਗਰੇਜ਼ੀ-ਪੰਜਾਬੀ)' ਤਿਆਰ ਕਰਨ ਲਈ ਸਮਰਪਿਤ ਹੈ, ਜੋ ਵਣਜ ਸਿੱਖਿਆ 'ਚ ਦੋ-ਭਾਸ਼ਾਈ ਸ਼ਬਦਾਵਲੀ ਨੂੰ ਉਤਸ਼ਾਹਿਤ ਕਰਨ ਅਤੇ ਭਾਸ਼ਾ ਦੀ ਪਹੁੰਚ ਵਧਾਉਣ ਵੱਲ ਮਹੱਤਵਪੂਰਨ ਕਦਮ ਹੈ | ਵਰਕਸ਼ਾਪ ਦਾ ਰਾਸ਼ਟਰੀ ਪੱਧਰ 'ਤੇ ਸੰਚਾਲਨ ਸੀ.ਐੱਸ.ਟੀ.ਟੀ. ਦੇ ਸਹਾਇਕ ਵਿਗਿਆਨਕ ਅਫਸਰ (ਵਣਜ) ਸ. ਇੰਦਰਦੀਪ ਸਿੰਘ ਕਰ ਰਹੇ ਹਨ, ਜਦਕਿ ਜੀ.ਐੱਨ.ਡੀ.ਯੂ. ਵਲੋਂ ਡਾ. ਹਰਸੰਧਨਦੀਪ ਕੌਰ, ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਦੀ ਮੁਖੀ, ਸਥਾਨਕ ਸੰਯੋਜਕ ਦੀ ਭੂਮਿਕਾ ਨਿਭਾਅ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਔਰਤ ਦੀ ਮੌਤ, ਵਾਰਸਾਂ ਲਗਾਇਆ ਧਰਨਾ ਅਗਲੀ ਖ਼ਬਰ ਆਬਕਾਰੀ ਵਿਭਾਗ ਦੀ ਟੀਮ ਨੇ 540 ਕਿਲੋ ਲਾਹਣ ਕੀਤੀ ਬਰਾਮਦ
Ad Position 24