ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਇੱਥੇ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਰਤਨ ਸਿੰਘ ਚੌਂਕ ਵਿਖੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਔਰਤ ਦੀ ਮੌਤ ਹੋ ਗਈ, ਜਿਸ ਦੇ ਵਾਰਸਾਂ ਵਲੋਂ ਦੇਰ ਸ਼ਾਮ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ | ਮਿਲੇ ਵੇਰਵਿਆਂ ਅਨੁਸਾਰ ਰਾਜਵੰਤ ਕੌਰ ਨਾਮ ਦੀ ਇਕ ਔਰਤ ਆਪਣੇ ਗੋਡੇ ਦੀ ਤਕਲੀਫ ਉਪਰੰਤ ਹਸਪਤਾਲ ਭਰਤੀ ਹੋਈ ਸੀ ਜਿੱਥੇ ਅੱਜ ਔਰਤ ਦੀ ਮੌਤ ਗਈ ਜਿਸ ਦੀ ਭੈਣ ਰਣਜੀਤ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਭੈਣ ਬਿਲਕੁਲ ਠੀਕ ਠਾਕ ਸੀ ਜਿਸ ਦੀ ਗਲਤ ਟੀਕਾ ਲਗਾਏ ਜਾਣ ਕਾਰਨ ਮੌਤ ਹੋਈ ਹੈ | ਪੁਲਿਸ ਮੌਕੇ 'ਤੇ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਵਾਰਸਾਂ ਨੇ ਦੋਸ਼ ਲਾਇਆ ਕਿ ਇਥੇ ਅਣਸਿਖਿਅਤ ਡਾਕਟਰ ਤੇ ਸਟਾਫ ਹਨ ਜਿਸ ਕਾਰਨ ਮਰੀਜ਼ ਦੀ ਦੇਖਭਾਲ ਵੀ ਸਹੀ ਨਹੀਂ ਕੀਤੀ ਜਾਂਦੀ ਸੀ | ਇਹ ਵੀ ਪਤਾ ਲੱਗਾ ਹੈ ਕਿ ਵਾਰਸਾਂ ਦੇ ਗੁੱਸੇ ਉਪਰੰਤ ਡਾਕਟਰ ਮੌਕਿਆ ਤੋਂ ਫਰਾਰ ਹੋ ਗਏ ਹਨ | ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਵਾਰਸਾਂ ਵਲੋਂ ਲਾਏ ਇਲਜ਼ਾਮ ਦੀ ਜਾਂਚ ਕੀਤੀ ਜਾ ਰਹੀ ਹੈ |