28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਰਜਿੰਦਰ ਮੋਹਨ ਸਿੰਘ ਛੀਨਾ ਤੇ ਡਾ. ਦਵਿੰਦਰ ਸਿੰਘ ਛੀਨਾ ਵਲੋਂ ਖੁਸ਼ੀ ਦਾ ਇਜ਼ਹਾਰ ਰਿਸਰਚ ਸਕਾਲਰ ਡਾ. ਰਿਪੂਦਮਨ ਸਿੰਘ ਨੂੰ ਮਿਲਿਆ ਕੌਮਾਂਤਰੀ ਐਵਾਰਡ

Ad Position 21
No active advertisement
ਰਿਸਰਚ ਸਕਾਲਰ ਡਾ. ਰਿਪੂਦਮਨ ਸਿੰਘ, ਭਾਈ ਰਾਮ ਸਿੰਘ ਆਰਕੀਟੈਕਟ ਤੇ ਖ਼ਾਲਸਾ ਕਾਲਜ ਅੰਮਿ੍ਤਸਰ ਦੀਆਂ ਤਸਵੀਰਾਂ | ਅਜੀਤ ਤਸਵੀਰਾਂ <br/> 05-06-2025
ਅੰਮਿ੍ਤਸਰ, 4 ਜੂਨ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੇ ਖ਼ਾਲਸਾ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਵੀਂ ਦਿੱਲੀ ਦੇ ਰਿਸਰਚ ਸਕਾਲਰ ਡਾ. ਰਿਪੂਦਮਨ ਸਿੰਘ ਨੂੰ 'ਉੱਤਮਤਾ ਲਈ ਕੰਸਟਰੱਕਟਡ ਇਨਵਾਇਰਨਮੈਂਟ ਇੰਟਰਨੈਸ਼ਨਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ | ਖ਼ਾਲਸਾ ਕਾਲਜ ਗਵ: ਕੌਂਸਲ ਮੈਂਬਰ ਤੇ ਅਲੂਮਨੀ ਡਾ. ਦਵਿੰਦਰ ਸਿੰਘ ਛੀਨਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਉੱਚ ਪ੍ਰਸਿੱਧੀ ਵਾਲਾ ਸਾਲਾਨਾ ਗਲੋਬਲ ਪੁਰਸਕਾਰ ਹੈ ਜੋ ਕਿ ਨਿਰਮਾਣ-ਵਾਤਾਵਰਣ ਦੇ ਖੇਤਰ ਵਿਚ ਇੱਕ ਵਿਲੱਖਣ ਖੋਜ ਪੱਤਰ, ਪ੍ਰਕਾਸ਼ਨ ਨੂੰ ਮਾਨਤਾ ਦਿੰਦਾ ਹੈ | ਡਾ. ਸਿੰਘ ਨੇ ਖ਼ਾਲਸਾ ਕਾਲਜ ਦੀ ਨਿਵੇਕਲੀ ਇਮਾਰਤਸਾਜ਼ੀ ਡਿਜ਼ਾਇਨ ਬਾਰੇ ਖੋਜ ਪੇਪਰ ਪ੍ਰਕਾਸ਼ਿਤ ਕੀਤਾ ਹੈ ਤੇ ਇਹ ਅਧਿਐਨ ਵਿਸ਼ਵ ਪ੍ਰਸਿੱਧ ਭਾਈ ਰਾਮ ਸਿੰਘ ਆਰਕੀਟੈਕਟ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੇ ਵੇਰਵਿਆਂ ਅਨੁਸਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਸੰਨ 1892 ਵਿਚ ਇਸ ਵਿਸ਼ਵ ਪੱਧਰੀ ਖ਼ਾਲਸਾ ਕਾਲਜ ਦੀ ਇਤਿਹਾਸਕ ਇਮਾਰਤ ਨੂੰ ਨਿਵੇਕਲੇ ਢੰਗ ਨਾਲ ਡਿਜ਼ਾਇਨ ਕੀਤਾ ਸੀ | ਉਨ੍ਹਾਂ ਕਿਹਾ ਕਿ ਬਾਅਦ ਵਿਚ ਭਾਈ ਰਾਮ ਸਿੰਘ ਨੂੰ ਲੰਡਨ ਵਿਚ ਵੀ ਬੁਲਾਇਆ ਗਿਆ ਸੀ ਤੇ ਭਾਰਤ ਅਤੇ ਇੰਗਲੈਂਡ ਵਿਚ ਉਨ੍ਹਾਂ ਦੇ ਵੱਖ-ਵੱਖ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ 15 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਭਾਰਤੀ ਖੋਜਕਰਤਾਵਾਂ ਨੇ ਇਹ ਵੱਕਾਰੀ ਪੁਰਸਕਾਰ ਜਿੱਤਿਆ ਹੈ | ਇਸੇ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਵਾਨ ਵਲੋਂ ਕੀਤੀ ਗਈ ਇਸ ਗਲੋਬਲ ਖੋਜ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ: ਰਿਪੂਦਮਨ ਸਿੰਘ ਦੀ ਟੀਮ ਨੂੰ ਆਪਣੇ ਖੋਜ ਪੱਤਰ ਰਾਹੀਂ ਵਿਸ਼ਵ ਸਿੱਖ-ਵਿਰਾਸਤ ਨੂੰ ਉਜਾਗਰ ਕਰਨ ਲਈ ਕੀਤੇ ਗਏ ਸ਼ਾਨਦਾਰ ਕਾਰਜ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਰਿਸਰਚ ਸਕਾਲਰ ਡਾ. ਰਿਪੂਦਮਨ ਸਿੰਘ ਨੂੰ ਮਿਲਿਆ ਕੌਮਾਂਤਰੀ ਐਵਾਰਡ ਅਗਲੀ ਖ਼ਬਰ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਔਰਤ ਦੀ ਮੌਤ, ਵਾਰਸਾਂ ਲਗਾਇਆ ਧਰਨਾ
Ad Position 24