ਅੰਮਿ੍ਤਸਰ, 4 ਜੂਨ (ਹਰਮਿੰਦਰ ਸਿੰਘ)-ਔਜੀ ਹੱਬ ਇਮੀਗ੍ਰੇਸ਼ਨ ਜਿੱਥੇ ਨਵੇਂ ਵਿਦਿਆਰਥੀਆਂ ਦੇ ਲਗਾਤਾਰ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਰਹੀ ਹੈ, ਉੱਥੇ ਹੀ ਪੜ੍ਹਾਈ ਵਿਚ ਗੈਪ ਅਤੇ ਹਰ ਪਾਸੇ ਨਿਰਾਸ਼ ਹੋ ਕੇ ਔਜੀ ਹੱਬ ਪਹੁੰਚਾਉਣ ਵਾਲੇ ਵਿਦਿਆਰਥੀਆਂ ਦੇ ਆਸਟ੍ਰੇਲੀਆ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਗੁਰਦਾਸਪੁਰ, ਬਟਾਲਾ ਅਤੇ ਅੰਮਿ੍ਤਸਰ ਵਿਚ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਦੀਆਂ ਬੇਹਤਰੀਨ ਸੇਵਾਵਾਂ ਦੇਣ ਵਾਲੀ ਔਜੀ ਹੱਬ ਨੇ ਇਕ ਵਾਰ ਫਿਰ ਜੁਲਾਈ ਇਨਟੇਕ ਲਈ ਸੈਂਕੜੇ ਦੀ ਗਿਣਤੀ ਵਿਚ ਵੀਜ਼ੇ ਹਾਸਲ ਕੀਤੇ ਹਨ | ਇਸ ਸਬੰਧੀ ਇਕ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਵਿਦਿਆਰਥੀ ਦਿਲਜਾਨਪ੍ਰੀਤ ਸਿੰਘ ਜਿਸਨੇ 2024 ਵਿਚ ਆਰਟਸ ਸਟਰੀਮ 'ਚ 60 ਪ੍ਰਤੀਸ਼ਤ ਨਾਲ ਬਾਰਵੀਂ ਪਾਸ ਕੀਤੀ, ਉਸਨੇ ਆਪਣੀ ਅਗਲੀ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਦੀ ਉਮੀਦ ਨਾਲ ਕਈ ਨਾਮੀ ਏਜੰਟਾਂ ਨਾਲ ਸੰਪਰਕ ਕੀਤਾ, ਪਰ ਆਰਟਸ ਸਟਰੀਮ ਹੋਣ ਕਾਰਨ ਸਾਰਿਆਂ ਨੇ ਉਸਨੂੰ ਆਸਟ੍ਰੇਲੀਆ ਦਾ ਵੀਜ਼ਾ ਦਿਵਾਉਣ ਵਿਚ ਹੱਥ ਖੜ੍ਹੇ ਕਰ ਦਿੱਤੇ ਆਿਖ਼ਰ ਵਿਚ ਦਿਲਜਾਨਪ੍ਰੀਤ ਸਿੰਘ ਨੇ ਔਜੀ ਹੱਬ ਅੰਮਿ੍ਤਸਰ ਬ੍ਰਾਂਚ ਨਾਲ ਰਾਬਤਾ ਕੀਤਾ | ਉਨ੍ਹਾਂ ਦੀ ਪੂਰੀ ਟੀਮ ਦੀ ਮਿਹਨਤ ਅਤੇ ਤਰਜਬੇ ਨਾਲ ਦਿਲਜਾਨ ਨੂੰ ਜੁਲਾਈ ਇਨਟੇਕ ਲਈ ਆਸਟ੍ਰੇਲੀਆ ਦਾ ਵੀਜ਼ਾ ਬੜੀ ਆਸਾਨੀ ਨਾਲ ਮਿਲ ਗਿਆ | ਕੰਗ ਅਤੇ ਚੱਠਾ ਨੇ ਅੱਗੇ ਦੱਸਿਆ ਕਿ ਉਹ ਹਰ ਇਕ ਫਾਈਲ ਉਪਰ ਬੜੀ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹਾਂ ਅਤੇ ਉਨ੍ਹਾਂ ਦੀ 100 ਪ੍ਰਤੀਸ਼ਤ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਹਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਵੀਜ਼ਾ ਜ਼ਰੂਰ ਲੱਗੇ | ਉਨ੍ਹਾਂ ਕਿਹਾ ਕਿ ਪਿਛਲੇ ਇਨਟੇਕ ਵਿਚ ਔਜੀ ਹੱਬ ਨੇ ਪੂਰੇ ਪੰਜਾਬ 'ਚੋਂ ਆਸਟ੍ਰੇਲੀਆ ਦੇ ਸਭ ਤੋਂ ਵੱਧ ਵੀਜ਼ੇ ਲਗਵਾਏ ਜਦਕਿ ਜ਼ਿਆਦਾਤਰ ਏਜੰਟ ਵਿਦਿਆਰਥੀਆਂ ਨੂੰ ਇਹ ਕਹਿ ਕੇ ਪੱਲਾ ਝਾੜ ਲੈਂਦੇ ਸਨ ਕਿ ਆਸਟ੍ਰੇਲੀਆ ਵੀਜ਼ੇ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸਟਾਫ਼ ਅਤੇ ਕਾਬਲੀਅਤ 'ਤੇ ਮਾਣ ਹੈ, ਜਿਨ੍ਹਾਂ ਦੀ ਬਦੌਲਤ ਔਜੀ ਹੱਬ ਪੂਰੇ ਪੰਜਾਬ ਅੰਦਰ ਆਸਟ੍ਰੇਲੀਆ ਦੇ ਵੀਜ਼ੇ ਲਗਵਾਉਣ ਵਾਲੀ ਅੱਵਲ ਨੰਬਰ ਦੀ ਕੰਪਨੀ ਬਣ ਗਈ ਹੈ | ਕੰਗ ਅਤੇ ਚੱਠਾ ਨੇ ਕਿਹਾ ਕਿ ਜੁਲਾਈ ਇਨਟੇਕ ਖਤਮ ਹੋ ਚੁੱਕਾ ਹੈ ਹੁਣ ਸਤੰਬਰ ਅਤੇ ਨਵੰਬਰ ਇਨਟੇਕ ਲਈ ਦਾਖ਼ਲੇ ਪੂਰੀ ਤੇਜ਼ੀ ਨਾਲ ਚੱਲ ਰਹੇ ਹਨ | ਜਿਹੜੇ ਵੀ ਵਿਦਿਆਰਥੀ-2025 ਕਿਸੇ ਵੀ ਬੋਰਡ ਤੋਂ +2 ਪਾਸ ਹਨ ਜਾਂ ਫਿਰ ਗ੍ਰੈਜੂਏਸ਼ਨ ਪਾਸ ਹਨ ਉਹ ਅੱਜ ਹੀ ਆਪਣੀ ਭਰੋਸੇਮੰਦ ਸੰਸਥਾ ਔਜੀ ਹੱਬ ਦੇ ਜੇਲ੍ਹ ਰੋਡ ਗੁਰਦਾਸਪੁਰ, ਰਣਜੀਤ ਐਵੀਨਿਊ ਡੀ. ਬਲਾਕ ਸਾਹਮਣੇ ਮਹਿੰਦਰਾ ਏਜੰਸੀ ਦਫ਼ਤਰ ਜਾਂ ਫਿਰ ਬਟਾਲਾ ਦਫ਼ਤਰ ਵਿਖੇ ਆ ਕੇ ਮਿਲ ਸਕਦੇ ਹਨ |