ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਇੱਥੇ ਗਰੀਨ ਐਵੀਨਿਊ ਵਿਖੇ ਇਕ ਘਰ 'ਚ ਦਾਖ਼ਲ ਹੋ ਕੇ ਇਕ ਵਿਅਕਤੀ ਡਰਾ ਧਮਕਾ ਕੇ 42 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ, ਜਿਸ ਪਾਸੋਂ ਪੁਲਿਸ ਨੇ 1150 ਰੁਪਏ ਬਰਾਮਦ ਕੀਤੇ ਗਏ ਹਨ | ਇਹ ਪ੍ਰਗਟਾਵਾ ਕਰਦਿਆਂ ਏ.ਸੀ.ਪੀ. ਰਿਸ਼ਭ ਭੋਲਾ ਨੇ ਦਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਅਮਿਤ ਕੈਮੀਕਲ ਫੈਕਟਰੀ ਨਵੀਂ ਅਬਾਦੀ ਫੈਜਪੁਰਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸੁਰਿੰਦਰ ਉਪਲ ਵਾਸੀ ਟਾਂਗਾ ਕਲੋਨੀ ਗ੍ਰੀਨ ਐਵੀਨਿਊ ਨੇ ਦਸਿਆ ਕਿ ਉਸਦੀ ਪਤਨੀ ਘਰ ਅੰਦਰ ਮੌਜੂਦ ਸੀ ਕਿ ਇਕ ਦਮ ਕਮਰੇ ਦਾ ਦਰਵਾਜ਼ਾ ਖੜਕਿਆ ਤਾਂ ਮੁਦਈ ਨੇ ਦੇਖਿਆ ਕਿ ਇਕ ਨੌਜਵਾਨ ਲੜਕਾ ਜਿਸ ਨੇ ਆਪਣਾ ਮੂੰਹ ਰੁਮਾਲ ਨਾਲ ਬੰਨਿਆ ਹੋਇਆ ਸੀ, ਜੋ ਇਕ ਦਮ ਉਸ ਕੋਲ ਆ ਕੇ ਖੜਾ ਹੋ ਗਿਆ ਤੇ ਉਸ ਨੂੰ ਡਰਾ ਕੇ ਕਹਿਣ ਲੱਗਾ ਕਿ ਤੇਰੇ ਕੋਲ ਜੋ ਕੁਝ ਹੈ ਆਪਣੇ ਆਪ ਹੀ ਮੇਰੇ ਹਵਾਲੇ ਕਰਦੇ ਤਾਂ ਮੁਦਈ ਨੇ ਡਰਦੇ ਮਾਰੇ ਨੇ ਕੱਢ ਕੇ ਕੁੱਲ 42,000 ਰੁਪਏ ਉਸ ਨੂੰ ਦੇ ਦਿੱਤੇ ਤੇ ਉਹ ਪੈਸੇ ਲੈ ਕੇ ਜਾਣ ਤੋਂ ਪਹਿਲਾਂ ਮੁਦਈ ਨੂੰ ਧਮਕੀ ਦੇ ਕੇ ਗਿਆ ਕਿ ਜੇ ਰੋਲਾ ਪਾਇਆ ਤਾਂ ਤੈਨੂੰ ਜਾਨੋ ਮਾਰ ਦਿਆਂਗਾ | ਪੁਲਿਸ ਵਲੋਂ ਕੁਝ ਸਮੇਂ ਬਾਅਦ ਹੀ ਇਸ ਮਾਮਲੇ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ | ਇਸ ਸੰਬੰਧੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ |