22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੰਸਦ ਮੈਂਬਰ ਸਾਹਨੀ ਵਲੋਂ ਹੜ੍ਹ ਪੀੜਤਾਂ ਲਈ ਮੋਟਰਬੋਟ, ਐਂਬੂਲੈਂਸ ਅਤੇ ਰਾਹਤ ਸਮੱਗਰੀ ਦਾਨ <br/>

Ad Position 21
No active advertisement
ਅਜੀਤ ਡੈਸਕ 02-09-2025
ਅੰਮਿ੍ਤਸਰ, 1 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕਈ ਮੋਟਰਬੋਟ, ਡਾਕਟਰੀ ਸਹਾਇਤਾ ਲਈ ਐਂਬੂਲੈਂਸ, ਰਾਸ਼ਨ ਅਤੇ ਸਫਾਈ ਕਿੱਟਾਂ, ਸੈਨੇਟਰੀ ਪੈਡ ਅਤੇ ਪਸ਼ੂਆਂ ਲਈ ਚਾਰਾ ਦਾਨ ਕੀਤਾ | ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਅਸਮਾਨ ਤੋਂ ਰਾਹਤ ਸਮੱਗਰੀ ਸੁੱਟਣ ਲਈ ਇਕ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਡਾ. ਸਾਹਨੀ, ਡੀ. ਸੀ. ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਜੀ. ਐੱਸ. ਭੁੱਲਰ ਅਤੇ ਜਤਿੰਦਰ ਸਿੰਘ ਮੋਤੀ ਭਾਟੀਆ ਮੇਅਰ ਨੇ ਮਿਲ ਕੇ ਰਾਹਤ ਸਮੱਗਰੀ ਲੈ ਕੇ ਜਾ ਰਹੇ ਦਰਜਨਾਂ ਟਰੱਕਾਂ ਨੂੰ ਅੰਮਿ੍ਤਸਰ ਤੋਂ ਹਰੀ ਝੰਡੀ ਦਿਖਾਈ | ਮੋਟਰ ਬੋਟ ਪਿੰਡ ਚੱਕਫੂਲ ਵਿਖੇ ਪਹੁੰਚਾਏ ਜਾਣਗੇ ਅਤੇ ਉਸ ਤੋਂ ਬਾਅਦ ਅਜਨਾਲਾ ਕੇਂਦਰ ਅਤੇ ਸਕੀਨਾਲਾ, ਚਮਿਆਰੀ ਅਤੇ ਰਾਮਦਾਸ ਪਿੰਡਾਂ 'ਚ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ | ਡਾ. ਸਾਹਨੀ ਨੇ ਕਿਹਾ ਕਿ ਇਹ ਇਕ ਵੱਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਗਰੀਬ ਕਿਸਾਨਾਂ ਦੀ ਰੋਜ਼ੀ-ਰੋਟੀ ਖਤਮ ਹੋ ਗਈ ਹੈ ਅਤੇ ਉਨ੍ਹਾਂ ਦੇ ਘਰ ਅਤੇ ਖੇਤ ਪਾਣੀ ਵਿਚ ਡੁੱਬਣ ਨਾਲ ਤਬਾਹੀ ਮਚੀ ਹੋਈ ਹੈ | ਡਾ. ਸਾਹਨੀ ਨੇ ਫ਼ਸਲਾਂ ਅਤੇ ਜਾਇਦਾਦ ਦੇ ਨੁਕਸਾਨ ਦੇ ਮੁਲਾਂਕਣ ਅਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਮੀਰਾਂਕੋਟ ਦੀ ਸਮੁੱਚੀ ਸੰਗਤ ਵਲੋਂ ਹੜ੍ਹ ਪੀੜਤਾਂ ਦੇ ਸਹਿਯੋਗ ਲਈ ਕਬੱਡੀ ਮੈਚ ਕੀਤੇ ਰੱਦ <br/> ਅਗਲੀ ਖ਼ਬਰ ਸੀ.ਕੇ.ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਏਡਜ਼ ਸੰਬੰਧੀ ਕੈਂਪ <br/>
Ad Position 24