28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬੱਲ ਕਲਾਂ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਅੰਮਿ੍ਤਸਰ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਅੰਮਿ੍ਤਸਰ ਨੇ ਅੱਜ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ | ਇਸ ਮੌਕੇ ਪ੍ਰਧਾਨ ਸੰਦੀਪ ਖੋਸਲਾ ਨੇ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ 'ਚ ਹੜ੍ਹ ਪੀੜਤਾਂ ਦੇ ਨਾਲ ਖੜ੍ਹੇ ਹਾਂ | ਇਸ ਲਈ ਅੱਜ ਐਸੋਸੀਏਸ਼ਨ ਵਲੋਂ ਰਾਹਤ ਸਮੱਗਰੀ ਦੀ ਪਹਿਲੀ ਖੇਪ ਅਜਨਾਲਾ ਭੇਜੀ ਗਈ ਹੈ, ਜਿਸ ਨੂੰ ਸ੍ਰੀਮਤੀ ਪਿਊਸ਼ਾ ਐੱਸ. ਡੀ. ਐੱਮ. ਮਜੀਠਾ ਅਤੇ ਅਰੁਣ ਜੀ. ਐੱਮ. ਇੰਡਸਟਰੀਜ਼ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਕੁਆਲਿਟੀ ਫਾਰਮਾਸਿਊਟੀਕਲ ਲਿਮਟਿਡ ਦੇ ਅਜੈ ਅਰੋੜਾ ਅਤੇ ਧਨਵੰਤਰੀ ਆਯੁਰਵੈਦਿਕ ਦੇ ਡਾ. ਜੇ. ਪੀ. ਸਿੰਘ ਦਾ ਉਨ੍ਹਾਂ ਦੇ ਅਨਮੋਲ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਜਨਰਲ ਸਕੱਤਰ ਰਾਜਨ ਮਹਿਰਾ, ਸੀਨੀਅਰ ਉਪ ਪ੍ਰਧਾਨ ਸੰਜੀਵ ਮਹਾਜਨ ਅਤੇ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਪਿੱਪਲੀ ਸਾਹਿਬ ਵਿਖੇ ਸਜਿਆ ਪਹਿਲਾ 'ਵਿਸ਼ੇਸ਼ ਗੁਰਮਤਿ ਸਮਾਗਮ' ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼... ਅਗਲੀ ਖ਼ਬਰ ਮੀਂਹ ਬਣੇ ਲੋਕਾਂ ਲਈ ਆਫ਼ਤ, ਅਗਲੇ ਦਿਨ ਹੋ ਸਕਦੇ ਹਨ ਕੁਝ ਰਾਹਤ ਭਰੇ <br/>
Ad Position 24