28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਾ. ਸ਼ਕੀਨ ਹਸਪਤਾਲ 'ਚ ਅੱਖ ਪੰਦਰਵਾੜੇ ਦੌਰਾਨ 4 ਮਰੀਜ਼ਾਂ ਨੂੰ ਮਿਲੀ ਅੱਖਾਂ ਦੀ ਰੌਸਨੀ <br/>

Ad Position 21
No active advertisement
ਅਜੀਤ ਡੈਸਕ 03-09-2025
ਅੰਮਿ੍ਤਸਰ, 2 ਸਤੰਬਰ (ਰੇਸ਼ਮ ਸਿੰਘ)-ਕੌਮਾਂਤਰੀ ਪੱਧਰ 'ਤੇ ਮਨਾਏ ਜਾਂਦੇ ਅੱਖਾਂ ਦੇ ਪੰਦਰਵਾੜੇ ਲਈ ਹੁਣ ਤੱਕ 10 ਮਰੀਜ਼ ਰਜਿਸਟਰਡ ਹੋ ਚੁੱਕੇ ਹਨ ਜਦੋਂ ਕਿ 4 ਮਰੀਜਾਂ ਦੀਆਂ ਪੁਤਲੀਆਂ ਬਦਲ ਕੇ ਸਫਲਤਾਪੂਰਕ ਆਪਰੇਸ਼ਨ ਕੀਤੇ ਜਾ ਚੁੱਕੇ ਹਨ ਜਦੋਂ ਕਿ ਬਾਕੀ 6 ਮਰੀਜ਼ਾਂ ਦੇ ਹੋਰ ਆਪ੍ਰੇਸ਼ਨ ਵੀ ਇਸੇ ਪੰਦਰਵਾੜੇ ਦੌਰਾਨ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਅੱਖਾਂ ਦੀਆਂ ਪੁਤਲੀਆਂ ਬਦਲਣ ਦੇ ਵਿਸ਼ਵ ਪ੍ਰਸਿਧ ਮਾਹਿਰ ਸਰਜਨ ਤੇ ਸਰਕਾਰ ਵਲੋਂ ਕੌਰਨੀਅਲ ਹੀਰੋ ਵਜੋਂ ਸਨਮਾਨਿਤ ਕੀਤੇ ਜਾ ਚੁੱਕੇ ਡਾ: ਸ਼ਕੀਨ ਸਿੰਘ ਨੇ ਇਥੇ ਗ਼ਰੀਨ ਐਵੀਨਿਊ ਕਚਿਹਰੀ ਚੌਂਕ ਸਥਿਤ ਡਾ: ਸ਼ਕੀਨ ਅੱਖਾਂ ਤੇ ਦੰਦਾਂ ਦੇ ਹਸਪਤਾਲ ਵਿਖੇ ਮਰੀਜ਼ਾਂ ਨੂੰ ੂ ਪੱਤਰਕਾਰਾਂ ਦੇ ਰੂ ਬ ਰੂ ਕਰਦਿਆਂ ਕੀਤਾ | ਡਾ: ਸ਼ਕੀਨ ਸਿੰਘ ਨੇ ਦਸਿਆ ਕਿ ਅੱਖਾਂ ਦਾ ਪੰਦਰਵਾੜਾ ਜੋ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਅਤੇ ਅੱਖਾਂ ਦੇ ਦਾਨ ਦਾ ਇਹ ਪੰਦਰਵਾੜਾ 1985 ਤੋਂ ਸ਼ੁਰੂ ਹੋਇਆ ਸੀ ਇਸ ਸਾਲ ਇਹ 40ਵਾਂ ਪੰਦਰਵਾੜੇ ਦੌਰਾਨ ਅੱਖਾਂ ਦੀਆਂ ਕੌਰਨੀਆ ਬਦਲਣ ਯਾਨੀ ਕਿ ਅੱਖ ਦਾ ਸਾਹਮਣੇ ਵਾਲਾ ਸਫੈਦ ਪਰਦਾ ਜੋ ਖ਼ਰਾਬ ਹੋ ਜਾਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਦੇ ਆਪ੍ਰੇਸ਼ਨ ਕੀਤੇ ਗਏ ਹਨ | ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਅੱਖਾਂ ਦਾਨ ਦੇਣ ਲਈ ਜਾਣਕਾਰੀ ਤੇ ਉਤਸ਼ਾਹਿਤ ਕਰਨਾ ਹੁੰਦਾ ਹੈ ਕਾਰਨੀਅਲ ਅੰਨ੍ਹਾਪਣ ਜਾਂ ਪਰਦੇ ਦੀ ਖ਼ਰਾਬੀ ਨਾਲ ਹੋਇਆ ਅੰਨ੍ਹਾਪਣ ਕੇਵਲ ਪਰਦਾ ਬਦਲ ਕੇ ਹੀ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਪਰਦਾ ਕੇਵਲ ਦਾਨ ਕੀਤਾ ਹੋਇਆ ਹੀ ਵਰਤਿਆ ਜਾਂਦਾ ਹੈ | ਬੇਸ਼ੱਕ ਉਹ ਪਰਦਾ ਜਾਂ ਪੁਤਲੀ ਮਰਨ ਉਪਰੰਤ ਹੀ ਦਾਨ ਵਜੋਂ ਲਈ ਜਾਂਦੀ ਹੈ ਪਰ ਇਸ ਲਈ ਸਹਿਮਤੀ ਜਿਉਂਦੇ ਜੀ ਹੀ ਕਰਨੀ ਹੁੰਦੀ ਹੈ | ਪੁਤਲੀ ਦਾਨ ਕਰਨ ਨਾਲ ਚਿਹਰੇ ਦੀ ਬਣਤਰ ਠੀਕ ਰਹਿੰਦੀ ਹੈ ਅਤੇ ਮਰਨ ਉਪਰੰਤ ਪੁਤਲੀ ਦਾਨ 6 ਤੋਂ 10 ਘੰਟੇ ਅੰਦਰ ਹੀ ਕੀਤੀ ਜਾਂਦੀ ਹੈ | ਡਾ: ਸ਼ਕੀਨ ਸਿੰਘ ਨੇ ਕਿਹਾ ਕਿ ਅੱਖਾਂ ਦੇ ਦਾਨ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਤੋਂ ਦਿੱਲੀ ਲਈ ਰਵਾਨਾ ਹੋਇਆ 26ਵਾਂ ਚੇਤਨ... ਅਗਲੀ ਖ਼ਬਰ ਭਾਜਪਾ ਦਾ ਵਫਦ ਨਿਗਮ ਕਮਿਸ਼ਨਰ ਨੂੰ ਮਿਲਿਆ <br/>
Ad Position 24