29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭੋਗ 'ਤੇ ਵਿਸ਼ੇਸ਼-ਸਵ: ਧਰਮਬੀਰ ਸਿੰਘ ਮੋਹਲਕੇ

Ad Position 21
No active advertisement
ਅਜੀਤ ਡੈਸਕ 04-09-2025
ਚੋਗਾਵਾਂ : ਬੇਹੱਦ ਨਿਮਰਤਾ ਤੇ ਮਿਲਾਪੜੇ ਸੁਭਾਅ ਦੇ ਮਾਲਕ ਨੌਜਵਾਨ ਧਰਮਬੀਰ ਸਿੰਘ ਦਾ ਜਨਮ 19 ਮਾਰਚ 1999 ਨੂੰ ਮਾਤਾ ਰਾਜਵਿੰਦਰ ਕੌਰ ਦੀ ਕੁੱਖੋਂ ਪਿਤਾ ਸ: ਹੀਰਾ ਸਿੰਘ ਭਿੰਡਰ ਦੇ ਗ੍ਰਹਿ ਪਿੰਡ ਮੋਹਲੇਕੇ ਵਿਖੇ ਹੋਇਆ | ਆਪ ਦੀਆਂ 2 ਭੈਣਾਂ ਪ੍ਰਭਜੋਤ ਕੌਰ ਅਤੇ ਜਸਪ੍ਰੀਤ ਕੌਰ ਹਨ | ਦੋਵੇਂ ਭੈਣਾਂ ਆਸਟ੍ਰੇਲੀਆ ਵਿਚ ਪੀ.ਆਰ. ਹਨ | ਵੱਡੀ ਭੈਣ ਵਿਆਹੀ ਹੋਈ ਹੈ | ਆਪ ਨੇ 2015 ਵਿਚ ਮੁੱਢਲੀ ਸਿੱਖਿਆ ਦਸਮੇਸ਼ ਪਰਿਵਾਰ ਖਾਲਸਾ ਪਬਲਿਕ ਸਕੂਲ ਚੂਚਕਵਾਲ ਵਿਖੇ ਦਸਵੀਂ, 2017 ਵਿਚ ਸ਼ਹੀਦ ਭਾਈ ਮੇਵਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਪੋਕੇ ਵਿਖੇ ਬਾਰ੍ਹਵੀਂ ਕਰਨ ਤੋਂ ਬਾਅਦ 2020 ਵਿਚ ਡੀ. ਫਾਰਮੈਸੀ ਕੀਤੀ | ਉਪਰੰਤ ਆਪ ਨੇ ਬਖ਼ਸ਼ਿਸ਼ ਮੈਡੀਕਲ ਕੇਅਰ ਹਸਪਤਾਲ ਲੋਪੋਕੇ ਵਿਖੇ ਨੌਕਰੀ ਕੀਤੀ | ਮਨੁੱਖਤਾ ਦੀ ਸੇਵਾ ਦਾ ਜਜ਼ਬਾ ਉਸ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ | ਸਾਹ ਦੀ ਤੰਦ ਟੁੱਟਣ ਤੋਂ ਕੁਝ ਘੰਟੇ ਪਹਿਲਾਂ ਉਹ ਸੇਵਾ ਵਿਚ ਜੁਟਿਆ ਹੋਇਆ ਸੀ | ਦਸੰਬਰ ਦੇ ਮਹੀਨੇ ਦੋਵੇਂ ਭੈਣ-ਭਰਾ ਦਾ ਵਿਆਹ ਰੱਖਿਆ ਗਿਆ ਸੀ | ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿਚ ਰੁਝਿਆ ਹੋਇਆ ਸੀ | ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਬੀਤੀ 26 ਅਗਸਤ ਨੂੰ ਚੰਦਰੀ ਮੌਤ ਨੇ ਲਾਡਲੇ ਧਰਮਬੀਰ ਸਿੰਘ ਨੂੰ ਆਪਣੇ ਕਲਾਵੇ 'ਚ ਲੈਣ ਦੀ ਮਨਹੂਸ ਖਬਰ ਨੇ ਪਰਿਵਾਰ ਅਤੇ ਸਕੇ ਸੰਬੰਧੀਆਂ ਨੂੰ ਝੰਜੋੜ ਕੇ ਰੱਖ ਦਿੱਤਾ | ਉਨ੍ਹਾਂ ਨਮਿਤ ਯਾਦ 'ਚ ਰਖਾਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ 4 ਸਤੰਬਰ ਦਿਨ ਵੀਰਵਾਰ ਨੂੰ ਪਿੰਡ ਮੋਹਲੇਕੇ ਦੇ ਗੁਰਦੁਆਰਾ ਸਿੰਘ ਸਭਾ ਵਿਖੇ 12.00 ਤੋਂ 1.00 ਵਜੇ ਦੇ ਦਰਮਿਆਨ ਹੋਵੇਗੀ |
—ਗੁਰਵਿੰਦਰ ਸਿੰਘ ਕਲਸੀ
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ ਇਕ ਦਿਨ ਦੀ ਤਨਖ਼ਾਹ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਤੇ ਗ਼ੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ 'ਚ 3 ਮੁਲਜ਼ਮ ਕਾਬੂ <br/>
Ad Position 24