ਅੰਮਿ੍ਤਸਰ, 3 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਿਚ ਸ਼ਾਮਿਲ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਹੈਰੋਇਨ, ਹਥਿਆਰ ਤੇ ਹੋਰ ਪਾਬੰਧੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ | ਇਹ ਪ੍ਰਗਟਾਵਾ ਕਰਦਿਆਂ ਡੀ.ਸੀ.ਪੀ. (ਡੀ) ਰਵਿੰਦਰਪਾਲ ਸਿੰਘ ਨੇ ਦਸਿਆ ਕਿ ਤਿੰਨ ਮੁਲਜ਼ਮਾਂ ਨੂੰ ਗਿ੍ਫਤਾਰ ਕਰਕੇ ਇਨ੍ਹਾਂ ਪਾਸੋਂ 4 ਪਿਸਤੌਲ, 13 ਜਿੰਦਾ ਕਾਰਤੂਸ, 1 ਦੋਨਾਲੀ ਬੰਦੂਕ 6 ਕਾਰਤੂਸ, 300 ਗ੍ਰਾਮ ਹੈਰੋਇਨ, 5 ਹਜ਼ਾਰ ਨਕਦੀ, ਇਕ ਥਾਰ ਕਾਰ ਤੇ ਹੈਰੋਇਨ ਤੋਲਣ ਵਾਲਾ ਕੰਡਾ ਵੀ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਅਤਿੰਦਰਪਾਲ ਸਿੰਘ ਉਰਫ ਹਨੀ ਨੂੰ ਇੰਦਰਾ ਕਾਲੋਨੀ ਮਜੀਠਾ ਰੋਡ ਤੋਂ ਗਿ੍ਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿਚੋਂ 300 ਗ੍ਰਾਮ ਹੈਰੋਇਨ ਨਕਦੀ ਆਦਿ ਬਰਾਮਦ ਹੋਈ ਸੀ ਇਸ ਪਾਸੋਂ ਕੀਤੀ ਹੋਰ ਜਾਂਚ ਦੌਰਾਨ ਉਸ ਦੇ ਸਾਥੀ ਗੁਰਸਿਮਰਨ ਸਿੰਘ ਉਰਫ ਸਿੰਧੂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਤੋਂ ਇਕ ਪਿਸਤੌਲ ਅਤੇ ਇੱਕ ਥਾਰ ਗੱਡੀ ਬਰਾਮਦ ਕੀਤੀ ਗਈ | ਇਨ੍ਹਾਂ ਦੀ ਪੁ ਛਗਿੱਛ ਕਰਨ ਉਪਰੰਤ ਅਤਿੰਦਰਪਾਲ ਸਿੰਘ ਨੇ ਜਸਕਰਨ ਸਿੰਘ ਉਰਫ ਜੱਸਾ ਦਾ ਨਾਮ ਲਿਆ ਜਿਸ ਨੂੰ ਹੁਣ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ | ਇਸ ਮੌਕੇ ਏ.ਡੀ.ਸੀ.ਪੀ. ਜਗਬਿੰਦਰ ਸਿੰਘ, ਏ.ਸੀ.ਪੀ. ਹਰਮਿੰਦਰ ਸਿੰਘ, ਐਸ.ਆਈ. ਰਵੀ ਕੁਮਾਰ ਆਦਿ ਹਾਜ਼ਰ ਸਨ |