10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਾਕਿ ਆਪ੍ਰੇਸ਼ਨ ਸੰਧੂਰ 'ਚ ਤਬਾਹ ਹੋਏ ਨੂਰ ਖਾਨ ਏਅਰਬੇਸ ਨੂੰ ਬਣਾ ਰਿਹਾ ਦੁਬਾਰਾ

Ad Position 21
No active advertisement
ਅਜੀਤ ਡੈਸਕ 05-09-2025

ਅੰਮਿ੍ਤਸਰ, 4 ਸਤੰਬਰ (ਸੁਰਿੰਦਰ ਕੋਛੜ)-ਭਾਰਤ ਨੇ ਆਪ੍ਰੇਸ਼ਨ ਸੰਧੂਰ ਦੌਰਾਨ 10 ਮਈ ਨੂੰ ਪਾਕਿਸਤਾਨ ਦੇ ਨੂਰ ਖਾਨ ਏਅਰਬੇਸ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ | ਤਾਜ਼ਾ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਪਾਕਿ ਨੇ ਏਅਰਬੇਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਨੂਰ ਖਾਨ ਏਅਰਬੇਸ ਦੀਆਂ ਸੈਟੇਲਾਈਟ ਤਸਵੀਰਾਂ ਵਿਚ ਨਿਰਮਾਣ ਕਾਰਜ ਸਾਫ਼ ਵਿਖਾਈ ਦੇ ਰਿਹਾ ਹੈ | ਪਾਕਿ ਦੀ ਰਾਜਧਾਨੀ ਇਸਲਾਮਾਬਾਦ ਤੋਂ ਸਿਰਫ਼ 25 ਕਿਲੋਮੀਟਰ ਦੂਰ ਸਥਿਤ ਇਹ ਏਅਰਬੇਸ ਹਵਾਈ ਸੈਨਾ ਦਾ ਇਕ ਮਹੱਤਵਪੂਰਨ ਬੇਸ ਹੈ | ਭਾਰਤੀ ਫ਼ੌਜ ਨੇ ਨੂਰ ਖਾਨ ਬੇਸ 'ਚ ਖੜ੍ਹੇ ਦੋ ਵਿਸ਼ੇਸ਼ ਟਰੱਕਾਂ ਨੂੰ ਨਿਸ਼ਾਨਾ ਬਣਾਇਆ ਸੀ | ਇਸ ਹਮਲੇ 'ਚ ਟਰੱਕ ਅਤੇ ਇਮਾਰਤ ਦੋਵੇਂ ਤਬਾਹ ਹੋ ਗਏ ਸਨ | ਇਹ ਆਮ ਟਰੱਕ ਨਹੀਂ ਸਨ | ਇਨ੍ਹਾਂ ਨੂੰ ਡਰੋਨ ਲਈ ਕਮਾਂਡ ਅਤੇ ਕੰਟਰੋਲ ਸੈਂਟਰਾਂ ਵਜੋਂ ਵਰਤਿਆ ਜਾ ਸਕਦਾ ਸੀ | ਭਾਰਤ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਕਿ ਇਸ ਹਮਲੇ 'ਚ ਕਿਹੜੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ | ਹਾਲਾਂਕਿ, ਇਹ ਸੰਭਾਵਨਾ ਹੈ ਕਿ ਇਹ ਹਮਲਾ ਬ੍ਰਹਮੋਸ ਜਾਂ ਸਕੈਲਪ ਮਿਜ਼ਾਈਲਾਂ ਨਾਲ ਕੀਤਾ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਪਹਿਲਾਂ ਦੀਆਂ ਸੈਟੇਲਾਈਟ ਤਸਵੀਰਾਂ 'ਚ ਵਿਖਾਈ ਦੇ ਰਿਹਾ ਸੀ ਕਿ ਦੋਵਾਂ ਟਰੱਕਾਂ ਦੇ ਆਲੇ-ਦੁਆਲੇ ਤਰਪਾਲਾਂ ਰੱਖੀਆਂ ਗਈਆਂ ਸਨ ਤਾਂ ਜੋ ਇਹ ਪਤਾ ਨਾ ਲੱਗੇ ਕਿ ਉੱਥੇ ਕੀ ਹੋ ਰਿਹਾ ਹੈ | ਜਦਕਿ ਹਮਲੇ ਤੋਂ ਬਾਅਦ ਦੀਆਂ ਤਸਵੀਰਾਂ ਨੇ ਦੋਵਾਂ ਟਰੱਕਾਂ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ਦੀ ਪੁਸ਼ਟੀ ਕੀਤੀ | ਜਦਕਿ ਤਾਜ਼ਾ ਤਸਵੀਰਾਂ ਵਿਚ ਹਮਲੇ ਵਾਲੀ ਜਗ੍ਹਾ 'ਤੇ ਨਿਰਮਾਣ ਕਾਰਜ ਚੱਲਦਾ ਵੇਖਿਆ ਜਾ ਸਕਦਾ ਹੈ | ਉੱਥੇ ਨਵੀਆਂ ਕੰਧਾਂ ਵੀ ਬਣਾਈਆਂ ਗਈਆਂ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਏਅਰਬੇਸ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਦੇ ਨੇੜੇ ਬਣਾਇਆ ਗਿਆ ਹੈ | ਇਹ ਪਾਕਿ ਦੇ ਫੌਜੀ ਜਹਾਜ਼ਾਂ ਦਾ ਮੁੱਖ ਅਧਾਰ ਹੈ | ਆਪ੍ਰੇਸ਼ਨ ਸੰਧੂਰ ਤੋਂ ਪਹਿਲਾਂ ਸਾਬ ਏਰੀ ਏਅਰਬੋਰਨ ਅਰਲੀ ਵਾਰਨਿੰਗ ਸਿਸਟਮ ਇੱਥੋਂ ਚਲਾਇਆ ਜਾਂਦਾ ਸੀ | ਹਵਾ 'ਚ ਤੇਲ ਭਰਨ ਵਾਲੇ ਆਈ. ਐਲ.-78 ਅਤੇ ਸੀ-130 ਟ੍ਰਾਂਸਪੋਰਟ ਜਹਾਜ਼ ਇੱਥੇ ਤਾਇਨਾਤ ਸਨ |

Ad Position 22
No active advertisement
ਪਿਛਲੀ ਖ਼ਬਰ ਕਲੇਰ ਵਲੋਂ ਕੰਨੀਆਂ ਖੁਰਦ ਨਜ਼ਦੀਕ ਧੁੱਸੀ ਬੰਨ੍ਹ ਦਾ ਦੌਰਾ ਕਰਦਿਆਂ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਲੱਗੀ ਕਮੇਟੀ ਨੂੰ 20... ਅਗਲੀ ਖ਼ਬਰ ਸੁਖਬੀਰ ਵਲੋਂ ਹੜ੍ਹ ਪੀੜਤਾਂ ਲਈ ਸੱਚੇ ਹਮਦਰਦ ਵਜੋਂ ਸੇਵਾਵਾਂ ਜਾਰੀ-ਜੈਪਾਲ ਆਂਡਲੂ
Ad Position 24