ਅੰਮਿ੍ਤਸਰ, 4 ਸਤੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਯਾਤਰੀਆਂ ਦੀ ਸਹੂਲਤ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਧੂ ਭੀੜ ਨੂੰ ਘੱਟ ਕਰਨ ਲਈ (04652/51) ਅੰਮਿ੍ਤਸਰ-ਜੈਨਗਰ ਡੁਪਲੀਕੇਟ ਸਪੈਸ਼ਲ ਨੂੰ 21 ਸਤੰਬਰ ਤੋਂ ਲੈ ਕੇ 30 ਨਵੰਬਰ 2025 ਤੱਕ ਵੱਖ-ਵੱਖ ਸਟੇਸ਼ਨਾਂ 'ਤੇ ਦੋ ਮਿੰਟ ਦਾ ਅਸਥਾਈ ਸਟਾਪੇਜ ਦੇਣ ਦਾ ਫੈਸਲਾ ਕੀਤਾ ਹੈ | ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਦੇ ਹਵਾਲੇ ਨਾਲ ਸਾਂਝੀ ਕੀਤੀ ਜਾਣਕਾਰੀ ਦੇ ਅਨੁਸਾਰ (04651) ਅੰਮਿ੍ਤਸਰ-ਜੈਨਗਰ ਸਪੈਸ਼ਲ ਜਲੰਧਰ ਛਾਉਣੀ 12.03 ਵਜੇ ਤੋਂ 12.05 ਵਜੇ ਤੱਕ, ਲੁਧਿਆਣਾ 12.54 ਵਜੇ ਤੋਂ 12.56 ਵਜੇ ਤੱਕ, ਫੇਫਨਾ 10.11 ਵਜੇ ਤੋਂ 10.13 ਵਜੇ, ਬੱਲੀਆਂ 10.28 ਵਜੇ ਤੋਂ 10.30 ਵਜੇ, ਸਹਾਤਵਰ 10.53 ਤੋਂ 10.55 ਵਜੇ ਅਤੇ ਬਾਕੁਲਹਾ 11.15 ਵਜੇ ਤੋਂ 11.17 ਵਜੇ ਤੱਕ ਰੁਕੇਗੀ | ਇਸੇ ਪ੍ਰਕਾਰ (04651) ਬਾਕੁਲਹਾ 11.47 ਵਜੇ ਤੋਂ 11.49 ਵਜੇ ਤੱਕ, ਸਹਾਤਵਰ 12.03 ਵਜੇ ਤੋਂ 12.05 ਵਜੇ ਤੱਕ, ਬੱਲੀਆਂ 12.25 ਵਜੇ ਤੋਂ 12.27 ਵਜੇ ਤੱਕ, ਫੇਫਨਾ 12.43 ਵਜੇ ਤੋਂ 12.45 ਵਜੇ ਤੱਕ, ਲੁਧਿਆਣਾ 12.16 ਵਜੇ ਤੋਂ 12.18 ਵਜੇ ਤੱਕ ਅਤੇ ਜਲੰਧਰ ਛਾਉਣੀ 13.08 ਵਜੇ ਤੋਂ 13.10 ਵਜੇ ਤੱਕ ਰੁਕੇਗੀ |